
Poem: ਇਕ ਸਰਵ-ਉੱਚ ਸੰਸਥਾ ਦਾ ਮੁਖੀ ਵੀਰੋ,
Poem: ਇਕ ਸਰਵ-ਉੱਚ ਸੰਸਥਾ ਦਾ ਮੁਖੀ ਵੀਰੋ,
ਨੀਵਾਂ ਵਿਖਾ ਗਿਆ ਅਪਣਾ ਕਿਰਦਾਰ ਇਥੇ।
ਬਾਣੀ ਵਿਚ ਵੀ ਮਿਲਿਆ ਸਤਿਕਾਰ ਔਰਤ ਨੂੰ,
ਤੇ ਉਹ ਔਰਤ ’ਤੇ ਕਰ ਗਿਆ ਗੁੱਝਾ ਵਾਰ ਇਥੇ।
ਕਾਹਲੀ ਨਾਲ ਬੋਲ ਕੇ ਬੋਲ ਕੁਬੋਲ ਪਹਿਲਾਂ,
ਹੁਣ ਮੁਆਫ਼ੀ ਦੀ ਲਾਈ ਬੈਠਾ ਏ ਗੁਹਾਰ ਇਥੇ।
ਲਹਿਰੀ ਮੀਆਂ ਪੁਰੀ ਅੱਗੇ, ਅੱਗੇ ਜਾਹ ਵੇਖੀ,
ਕਿੰਨਾ ਕੁ ਪੈਂਦਾ ਹੈ ਉਸ ਉਪਰ ਭਾਰ ਇਥੇ।
ਮਾੜੀ ਸੋਚ ਵਾਲੇ ਆਖਣਗੇ ਕੀਤਾ ਹੈ ਚੰਗਾ,
ਤੇ ਚੰਗੀ ਸੋਚ ਵਾਲੇ ਪਾਉਣਗੇ ਫਿਟਕਾਰ ਇਥੇ।
ਰਲ ਮਿਲ ਬੈਠ ਕੇ ਵਿਚਾਰਨ ਵਾਲੀ ਹੈ ਘੜੀ,
ਨਾ ਕਰੀਏ ਹੁਣ ਕਿਸੇ ਗੱਲ ਦਾ ਇੰਤਜ਼ਾਰ ਇਥੇ।
ਸੌ ਹੱਥ ਰੱਸਾ ਤੇ ਸਿਰੇ ਉੱਤੇ ਹੁੰਦੀ ਏ ਗੰਢ ਵੀਰੋ,
ਨਹੀਂ ਸੀ ਨੀਵਾਂ ਕਰਨਾ ਚਾਹੀਦਾ ਕਿਰਦਾਰ ਇਥੇ।
- ਬਲਬੀਰ ਸਿੰਘ ਲਹਿਰੀ। ਮੋਬਾਈਲ : 98154-67002