
ਦਿਨ ਆਉਣਗੇ ਮੁੜ ਕੇ ਚੰਗੇ ਲੋਕੋ, ਐਵੇਂ ਕਹਿੰਦੀ ਰਹੀ ਸਰਕਾਰ ਬੇਲੀ...
ਗੈਸ ਸਿਲੰਡਰ ਹੋਇਆ ਮਹਿੰਗਾ,
ਕਿਵੇਂ ਰੋਟੀ ਹੋਊ ਤਿਆਰ ਬੇਲੀ।
ਦਿਨ ਆਉਣਗੇ ਮੁੜ ਕੇ ਚੰਗੇ ਲੋਕੋ,
ਐਵੇਂ ਕਹਿੰਦੀ ਰਹੀ ਸਰਕਾਰ ਬੇਲੀ।
ਦਾਲਾਂ ਸਬਜ਼ੀਆਂ ਸਭ ਕੁੱਝ ਮਹਿੰਗਾ,
ਗ਼ਰੀਬ ਨੂੰ ਪਈ ਹੈ ਮਾਰ ਬੇਲੀ।
ਵਾਅਦੇ ਕਰ ਕੇ ਮੁਕਰੇ ਹਾਕਮ,
ਰਿਹਾ ਨਾ ਕੋਈ ਇਤਬਾਰ ਬੇਲੀ।
ਪੈਟਰੋਲ ਡੀਜ਼ਲ ਨਿੱਤ ਮਾਰਦੇ ਛਾਲਾਂ,
ਔਖੀ ਭਜਾਉਣੀ ਹੁਣ ਕਾਰ ਬੇਲੀ।
ਸਕੀਮਾਂ ਦੀ ਥਾਂ ਦਿਉ ਰੁਜ਼ਗਾਰ ਸਾਨੂੰ,
ਕੀਤੇ ਮਿੰਨਤਾਂ ਤਰਲੇ ਹਜ਼ਾਰ ਬੇਲੀ।
ਸ਼ਾਲਾ ਹੁਣ ਬੂਰ ਪਵੇਗਾ ਆਸਾਂ ਨੂੰ,
ਕਹਿੰਦੇ “ਆਪ“ ਲਿਆਵੇਗੀ ਬਹਾਰ ਬੇਲੀ।
ਸੱਚ ਨਾਲ ਜੇ ਹੋਣੈਂ ਰੂ- ਬ- ਰੂ,
ਪੜ੍ਹ ਸਪੋਕਸਮੈਨ ਅਖ਼ਬਾਰ ਬੇਲੀ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 98776-54596)