
Poem : ਸਿੱਖੋ ਸੁਚੇਤ ਹੋ ਜਾਉ
ਸਿੱਖੋ ਸੁਚੇਤ ਹੋ ਜਾਉ
ਅਪਣਾ ਮੈਂ ਜਿਨ੍ਹਾਂ ਨੂੰ ਸਮਝਦਾ ਰਿਹਾ, ਸਾਰਾ ਖੇਡਿਆ ਮੇਰੇ ਨਾਲ ਖੇਡ ਉਨ੍ਹਾਂ।
ਦਿਲਾਂ ਤੋਂ ਹੋਰ ਅਤੇ ਮੁੱਖ ਤੋਂ ਹੋਰ ਲੱਗੇ, ਦੁਸ਼ਮਣ ਟੋਲੇ ਨਾਲ ਕਰ ਕੇ ਮੇਲ ਉਨ੍ਹਾਂ।
ਪੈਰ ਪੈਰ ਉੱਤੇ ਰਹੇ ਨੁਕਸਾਨ ਕਰਦੇ, ਸਾਰਾ ਸਿਸਟਮ ਰਲ ਕੀਤਾ ਫੇਲ੍ਹ ਉਨ੍ਹਾਂ।
ਚੜ੍ਹਦੀ ਕਲਾ ’ਚ ਕਦੇ ਪੰਥ ਹੁੰਦਾ, ਬੇਈਮਾਨੀ ’ਚ ਕੀਤਾ ਜੋਂ ਸੇਲ ਉਨ੍ਹਾਂ।
ਹਾਲਾਤ ਦੇਖ ਸਿੱਖ ਸੁਚੇਤ ਹੋ ਜਾਣ, ਨਵੀਂ ਚਲਣੀ ’ਚੋਂ ਵਿਚ ਚਾਲ ਉਨ੍ਹਾਂ
ਫਿਰ ਮਿਲ ਕੇ ਨਾਲ ਭਗਵਿਆਂ ਦੇ, ਪੂਰੇ ਕਰਨੇ ਸੁਪਨੇ ਰੱਖੇ ਜੋ ਪਾਲ ਉਨ੍ਹਾਂ।
- ਮਨਜੀਤ ਸਿੰਘ ਘੁੰਮਣ (ਮੋ. 97810-86688)