
ਨਵੇਂ-ਨਵੇਂ ਸਪਾਂਸਰ ਅੱਜ ਹੋਏ ਪੈਦਾ, ਜੰਮੇ ਕੱਲ ਦੇ ਸਪੋਲੀਏ ਸੱਪ ਹੋ ਗਏ,
ਨਵੇਂ-ਨਵੇਂ ਸਪਾਂਸਰ ਅੱਜ ਹੋਏ ਪੈਦਾ, ਜੰਮੇ ਕੱਲ ਦੇ ਸਪੋਲੀਏ ਸੱਪ ਹੋ ਗਏ,
ਪਰਸ ਰਾਮ ਜੋ ਬਣ ਕੇ ਦੇਸ਼ ਬਹੁੜੇ, ਆਉਂਦੇ ਸਾਰ ਹੀ ਗਿੱਚੀ ਤੋਂ ਨੱਪ ਹੋ ਗਏ,
ਸਿਆਸਤਦਾਨਾਂ ਨੇ ਵੋਟਾਂ ਦੀ ਖੇਡ ਖੇਡੀ, ਦੋਸ਼ ਦੂਜਿਆਂ ਦੇ ਸਿਰਾਂ ਤੇ ਥੱਪ ਹੋ ਗਏ,
ਗਾਉਣ ਵਾਲਿਆਂ ਆਣ ਕੇ ਗੰਦ ਪਾਇਆ, ਹੱਦਾਂ ਬੰਨੇ ਬੇਸ਼ਰਮੀ ਦੇ ਟੱਪ ਹੋ ਗਏ,
ਜਾਤਾਂ-ਪਾਤਾਂ ਦੇ ਨਾਮ ਕਲੱਬ ਕਰ ਕੇ, ਢੌਂਗੀ ਸਾਧਾਂ ਦੇ ਨਾਂ ਅੱਜ ਜੱਪ ਹੋ ਗਏ,
ਚੱਲੀ ਰੀਸ 'ਘੁੰਗਰਾਲੀ' ਖੇਡ ਮੇਲਿਆਂ ਦੀ, ਨਸ਼ੇੜੀਆਂ ਦੇ ਨਾਂ ਕਬੱਡੀ ਦੇ ਕੱਪ ਹੋ ਗਏ।
-ਜਗਦੇਵ ਸਿੰਘ ਘੁੰਗਰਾਲੀ, ਸੰਪਰਕ :99142-00917