
ਕੱਲ ਜੋ ਚਾਨਣ ਵੰਡਦੇ ਸੀ, ਅੱਜ ਸੜਕਾਂ ਤੇ ਹੱਕ ਮੰਗਦੇ ਨੇ,
ਕੱਲ ਜੋ ਚਾਨਣ ਵੰਡਦੇ ਸੀ, ਅੱਜ ਸੜਕਾਂ ਤੇ ਹੱਕ ਮੰਗਦੇ ਨੇ,
ਹੋਸ਼ ਤੇ ਜੋਸ਼ ਸਿਰ ਬੋਲ ਰਿਹਾ, ਜੋ ਸੂਲੀ ਤੇ ਜਿੰਦ ਟੰਗਦੇ ਨੇ,
ਪਤਾ ਹੈ ਸੱਚ ਨੂੰ ਡੰਡੇ ਨੇ, ਫਿਰ ਵੀ ਸੱਚ ਹੀ ਮੰਗਦੇ ਨੇ,
ਸਿਆਸਤ ਹੈ ਬਾਈ ਜੀ, ਸੁੱਕੀ ਖੰਘ ਤਾਹੀਉਂ ਖੰਘਦੇ ਨੇ,
ਸੋਚਣਾ ਸੱਭ ਦੇ ਹੱਕਾਂ ਬਾਰੇ, ਦਿਨ ਕਿਉਂ ਤੰਗੀ ਵਿਚ ਲੰਘਦੇ ਨੇ,
ਕਲਮਾਂ ਵਾਲਿਆਂ ਦੇ ਵਿਚਾਰ, ਕਿਉਂ ਹੋਏ ਅੱਜ ਜ਼ੰਗਦੇ ਨੇ,
ਜਖਵਾਲੀ ਦੱਸੀਂ ਵਿਦਿਆ ਦੇ ਜੁਗਨੂੰ ਕੀ ਹੋਰ ਭਾਲਦੇ ਨੇ,
ਪੰਜਾਬ ਰੋ ਰਿਹਾ ਏ ਅੱਜ, ਮਾੜੇ ਹਾਲ ਹੋਰ ਕੀ ਭਾਲਦੇ ਨੇ।
ਗੁਰਪ੍ਰੀਤ ਸਿੰਘ ਜਖਵਾਲੀ
ਸੰਪਰਕ : 98550-36444