Lohri 2026 Sepcial: ਲੋਹੜੀ ਤਿਉਹਾਰ ਜਦੋਂ ਆਉਂਦਾ, ਹਰ ਚਿਹਰੇ 'ਤੇ ਖ਼ੁਸ਼ੀ ਲਿਆਉਂਦਾ।
ਲੋਹੜੀ ਤਿਉਹਾਰ ਜਦੋਂ ਆਉਂਦਾ,
ਹਰ ਚਿਹਰੇ ’ਤੇ ਖ਼ੁਸ਼ੀ ਲਿਆਉਂਦਾ।
ਠੰਢ ਨੂੰ ਲੱਗ ਜਾਂਦੀ ਕੁੱਝ ਬਰੇਕ,
ਆਉਣ ਲਗਦਾ ਸੂਰਜ ਦਾ ਸੇਕ।
ਉੱਚੀ ਅਵਾਜ਼ ਵਿਚ ਗਾਣੇ ਵੱਜਣ,
ਲੋਕੀਂ ਅੱਧੀ ਰਾਤ ਤਕ ਨੱਚਣ।
ਦਿਨ ਵਿਚ ਲੋਕ ਲੋਹੜੀ ਮੰਗਦੇ,
ਬਦਲੇ ਵਿਚ ਨੇ ਦੁਆਵਾਂ ਵੰਡਦੇ।
ਦਰ ਤੋਂ ਕੋਈ ਵੀ ਖ਼ਾਲੀ ਨਾ ਮੋੜੇ,
ਦਾਣੇ, ਗੱਜਕ ਚਾਹੇ ਦੇਵੇ ਥੋੜ੍ਹੇ।
ਦੁਕਾਨਦਾਰ ਵੱਡਾ ਦਿਲ ਖੋਲ੍ਹਦੇ,
ਲਾ ਦਿਤੀ ਸੇਲ ਚੱਕ ਲੋ ਬੋਲਦੇ।
ਰਾਤੀਂ ਇਕੱਠੇ ਹੋ ਧੂਣੀ ਲਾਉਂਦੇ,
ਦੁੱਲੇ ਭੱਟੀ ਦੇ ਗੀਤ ਨੇ ਗਾਉਂਦੇ।
ਰਿਉੜੀ, ਮੂੰਗਫਲੀ ਦਾ ਪ੍ਰਸਾਦ,
ਇਕੱਠੇ ਖਾਣ ਦਾ ਵਖਰਾ ਸਵਾਦ।
ਧੀਆਂ ਦੀ ਵੀ ਲੋਹੜੀ ਮਨਾਈਏ,
ਮੁੰਡੇ-ਕੁੜੀ ਦਾ ਫ਼ਰਕ ਮਿਟਾਈਏ।
-ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ, 95010-33005
