
ਕੌਣ ਕਰੂਗਾ ਰਾਖੀ ਤੇਰੀ ਪੰਜਾਬ ਸਿਆਂ, ਅੱਜ ਅਪਣੇ ਹੀ ਮਾਰਨ ਤੇ ਤੁਲ ਪਏ ਨੇ,
ਕੌਣ ਕਰੂਗਾ ਰਾਖੀ ਤੇਰੀ ਪੰਜਾਬ ਸਿਆਂ,
ਅੱਜ ਅਪਣੇ ਹੀ ਮਾਰਨ ਤੇ ਤੁਲ ਪਏ ਨੇ,
ਚੌਧਰ ਖ਼ਾਤਰ ਬਣ ਤਰਲੋ ਮੱਛੀ,
ਜਾਪੇ ਹਾਕਮ ਦੇ ਰੰਗ ਵਿਚ ਰੁਲ ਗਏ ਨੇ,
ਜਿਨ੍ਹਾਂ ਮੁੱਢ ਤੋਂ ਝੱਲੇ ਦੁੱਖ ਬਥੇਰੇ,
ਘੜੀ ਯੋਜਨਾ ਮੁਤਾਬਕ ਹਾਕਮਾਂ ਵੱਲੀਂ ਝੁਲ ਗਏ ਨੇ,
ਜਦ ਵੀ ਹੋਊਗਾ ਜ਼ਿਕਰ ਜਵਾਨੀ,
ਅਪਣੇ ਹੀ ਬਣ ਕੇ ਹਾਕਮ ਅੱਗੇ ਖੜ ਫੁੱਲ ਗਏ ਨੇ,
ਸੱਚ ਵੀ ਚੁੱਭਦਾ ਬਹੁਤੇ ਲੋਕਾਂ,
ਤਾਂ ਹੀ ਅੰਦਰ ਜੇਲਾਂ ਰੁਲਦੇ ਨੇ,
‘ਮਾਨਾ’ ਰੋਸ ਜਤਾਇਆ ਜਦ ਵੀ ਲੋਕਾਂ,
ਫੜ ਜੇਲਾਂ ਅੰਦਰ ਤੁੰਨ ਤੇ ਨੇ।
-ਰਮਨ ਮਾਨ ਕਾਲੇਕੇ, ਸੰਪਰਕ : 95927-78809