
ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂ
ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇ
ਰੱਖਿਆ ਉਜਾੜ ਕੇ ਆਹ ਭਾਗਾਂ ਵਾਲੇ ਸ਼ਹਿਰ ਨੇ .
ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂ
ਉੰਗਲਾਂ ਤੇ ਰੱਖਿਆ ਦਿਮਾਗਾਂ ਵਾਲੇ ਸ਼ਹਿਰ ਨੇ.
ਸੁਣਿਆ ਸੀ ਐਥੇ ਆ ਕੇ ਦੁੱਖੜੇ ਨਿਵਾਰੇ ਜਾਂਦੇ
ਸੋਜ਼ ਭੈੜੀ ਛੇੜ ਦਿੱਤੀ ਰਾਗਾਂ ਵਾਲੇ ਸ਼ਹਿਰ ਨੇ.
ਸੂਰਤਾਂ ਪਿਆਰੀਆਂ ਦੇ ਡੰਗ ਜਮ੍ਹਾਂ ਜ਼ਹਿਰ ਜਹੇ
ਫ਼ਾਹੇ ਲਾਇਆ ਜ਼ੁਲਫ਼ਾਂ ਦੇ ਨਾਗਾਂ ਵਾਲੇ ਸ਼ਹਿਰ ਨੇ.
ਕੁੱਲੀ ਸਾਡੀ ਢਾਹੀ,ਸਾਡੇ ਜੁਗਨੂੰ ਵੀ ਕੈਦ ਕੀਤੇ
ਤੇਰੇ ਮਹਿਲਾਂ,ਕਿਲ੍ਹਿਆਂ,ਚਿਰਾਗਾਂ ਵਾਲੇ ਸ਼ਹਿਰ ਨੇ.
ਹਾਸੇ ਸਾਡੇ ਖੋਹ ਲਏ,ਤੇ ਕਾਸੇ ਸਾਡੇ ਖੋਹ ਲਏ
'ਕਾਫ਼ਿਰ' ਬਣਾਇਆ ਆਹ ਵੈਰਾਗਾਂ ਵਾਲੇ ਸ਼ਹਿਰ ਨੇ
Malkeet Singh , M.A Journalism ,Punjabi University Patiala , Mob. 9815119987