Advertisement
  ਵਿਚਾਰ   ਕਵਿਤਾਵਾਂ  23 Jun 2020  ਸਮੁੱਚੇ ਦੇਸ਼ ਨੂੰ ਬੇਨਤੀ

ਸਮੁੱਚੇ ਦੇਸ਼ ਨੂੰ ਬੇਨਤੀ

ਸਪੋਕਸਮੈਨ ਸਮਾਚਾਰ ਸੇਵਾ
Published Jun 23, 2020, 11:40 am IST
Updated Jun 23, 2020, 11:40 am IST
ਕ੍ਰਿਪਾ ਕਰ ਕੇ ਨਾ ਵੀਰਨੋ ਬਾਹਰ ਨਿਕਲੋ, ਖ਼ਤਰਾ ਦੇਸ਼ ਦੇ ਉਤੇ ਮਡਰਾਉਣ ਲੱਗਾ,
India
 India

ਕ੍ਰਿਪਾ ਕਰ ਕੇ ਨਾ ਵੀਰਨੋ ਬਾਹਰ ਨਿਕਲੋ, ਖ਼ਤਰਾ ਦੇਸ਼ ਦੇ ਉਤੇ ਮਡਰਾਉਣ ਲੱਗਾ,

ਪੈਸਾ ਹੋਰ ਕਮਾ ਲਵਾਂਗੇ ਜੇ ਜਾਨ ਬਚ ਗਈ, ਸਮਾਂ ਦੱਸੇ ਨਾ ਮਾੜਾ ਕਦੇ ਆਉਣ ਲੱਗਾ,

ਚੀਨ ਦੇਸ਼ ਤੋਂ ਚੱਲੀ ਜਿਹੜੀ ਮਹਾਂਮਾਰੀ, ਫੈਲੀ ਇਟਲੀ ਤਾਂ ਅੱਜ ਕੁਰਲਾਉਣ ਲੱਗਾ,

ਇਲਾਜ ਮਿਲਿਆ ਨਾ ਕੋਈ ਬੜਾ ਲੱਭ ਥੱਕੇ, ਡਰ ਸਾਰੇ ਵਿਗਿਆਨ ਨੂੰ ਸਤਾਉਣ ਲੱਗਾ,

ਥੋੜਾ ਬਹੁਤਾ ਤਾਂ ਸੋਚੋ ਕੁੱਝ ਬੱਚਿਆਂ ਲਈ, ਸੱਚੀਂ ਮੇਰਾ ਤਾਂ ਦਿਲ ਘਬਰਾਉਣ ਲੱਗਾ,

ਹਾਲਾਤ ਵਿਗੜੇ ਤੋਂ ਕੁੱਝ ਨਹੀਂ ਹੱਥ ਆਉਣਾ, ਬੈਠੋ  ਘਰ ਵਿਚ ਤਾਂ ਹੀ ਸਮਝਾਉਣ ਲੱਗਾ,

ਖ਼ਿਆਲ ਅਪਣਾ ਰੱਖੋ ਨਾਲੇ ਬੱਚਿਆਂ ਦਾ, ਜਿੰਨਾ ਟਾਈਮ ਹੈ ਬਾਹਰ ਲਾਕਡਾਊਨ ਲੱਗਾ,

ਵਾਰ-ਵਾਰ ਨਹੀਂ ਆਉਣਾ ਵੀਰੋ ਦੁਨੀਆਂ ਤੇ, ‘ਗੋਸਲ’ ਤਾਂ ਹੀ ਵਾਸਤੇ ਪਾਉਣ ਲੱਗਾ।

-ਗੁਰਵਿੰਦਰ ‘ਗੋਸਲ’, ਸੰਪਰਕ : 97796-96042
 

Advertisement
Advertisement

 

Advertisement