
ਚੜ੍ਹੀ ਸੱਭ ਦੀ ਜ਼ੁਬਾਨ ’ਤੇ ਹੈ ਗੱਲ ਇਕੋ, ਅੱਜਕਲ ਕਹਿਰ ਹੈ ਬੜਾ ਵਰ੍ਹਾਏ ਗਰਮੀ! ਸੈਂਤੀ, ਅਠੱਤੀ, ਉਨਤਾਲੀ ਕਦੇ ਹੋਏ ਚਾਲੀ, ਹਰ ਦਿਨ ਡਿਗਰੀ ਜਾਵੇ ਵਧਾਏ ਗਰਮੀ!
ਚੜ੍ਹੀ ਸੱਭ ਦੀ ਜ਼ੁਬਾਨ ’ਤੇ ਹੈ ਗੱਲ ਇਕੋ, ਅੱਜਕਲ ਕਹਿਰ ਹੈ ਬੜਾ ਵਰ੍ਹਾਏ ਗਰਮੀ!
ਸੈਂਤੀ, ਅਠੱਤੀ, ਉਨਤਾਲੀ ਕਦੇ ਹੋਏ ਚਾਲੀ, ਹਰ ਦਿਨ ਡਿਗਰੀ ਜਾਵੇ ਵਧਾਏ ਗਰਮੀ!
ਪਸ਼ੂ ਪੰਛੀ ਵੀ ਤ੍ਰਾਹ-ਤ੍ਰਾਹ ਫਿਰਨ ਕਰਦੇ, ਆਦਮ ਜਾਤ ਨੂੰ ਵੀ ਬੜਾ ਸਤਾਏ ਗਰਮੀ!
ਪੈਸੇ ਵਾਲਿਆਂ ਤਾਂ ਇਸ ਦਾ ਤੋੜ ਲਭਿਆ, ਆਖਣ ਏ.ਸੀ ਹੈ ਦੂਰ ਭਜਾਏ ਗਰਮੀ!
ਕਿਰਤੀ ਕਾਮੇ ਮਜ਼ਦੂਰਾਂ ਦਾ ਹਾਲ ਮਾੜਾ, ਨਾਲ ਮੁੜ੍ਹਕੇ ਦੇ ਜਿਨ੍ਹਾਂ ਨੂੰ ਨਵਾਏ ਗਰਮੀ!
ਅਮਿਤ ਅਜੇ ਤਾਂ ਹੋਈ ਸ਼ੁਰੂਆਤ ਕਾਕਾ, ਗਾਂਹ-ਗਾਂਹ ਦੇਖੀਂ ਕੀ ਰੰਗ ਦਿਖਾਏ ਗਰਮੀ!
- ਅਮਿਤ ਕਾਦੀਆਂ, ਮੋਬਾਈਲ: 75891-55535