
ਲੌਂਗੋਵਾਲ ਇਹ ਬੋਲਦਾ ਸਿੱਖੋ, ਪਖੰਡ ਮੋਰਚਾ ਹੈ ਬਰਗਾੜੀ ਦਾ..........
ਲੌਂਗੋਵਾਲ ਇਹ ਬੋਲਦਾ ਸਿੱਖੋ, ਪਖੰਡ ਮੋਰਚਾ ਹੈ ਬਰਗਾੜੀ ਦਾ,
ਚੇਲਾ ਸਿਰਸੇ ਵਾਲੇ ਦਾ ਉਹ, ਉਸ ਹਨੀਪ੍ਰੀਤ ਦੇ ਆੜੀ ਦਾ,
ਸਿਰਸੇ ਵਿਚ ਚੌਕੀ ਭਰਦਿਆਂ, ਖੁੱਲ੍ਹ ਗਿਆ ਭੇਦ ਖਿਡਾਰੀ ਦਾ,
ਪਿਉ-ਪੁੱਤਰ ਦੀ ਬੋਲਦਾ ਬੋਲੀ, ਉਹ ਕਰਦਾ ਕੰਮ ਅਨਾੜੀ ਦਾ,
ਸਿੱਖੀ ਲਈ ਦਰਦ ਨਾ ਕੋਈ, ਦੱਸ ਗਿਆ ਏ ਬੋਲ ਜੁਗਾੜੀ ਦਾ,
ਨਮਕ ਕੌਮ ਦਾ ਖਾ ਕੇ ਸਿੱਖੋ, ਸਬੂਤ ਦਿਤਾ ਏ ਸੋਚ ਮਾੜੀ ਦਾ,
ਸਿੰਘ ਦੋ ਸ਼ਹੀਦ ਸਨ ਕੀਤੇ, ਬਸ ਉਨ੍ਹਾਂ ਦਾ ਇਨਸਾਫ਼ ਚਾਹੀਦਾ,
ਹੁਕਮ ਗੋਲੀ ਦਾ ਕਿਸ ਨੇ ਦਿਤਾ, ਕਰਨਾ ਨਾ ਉਸ ਨੂੰ ਮਾਫ਼ ਚਾਹੀਦਾ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688