
ਨਵੇਂ ਫ਼ੈਸ਼ਨ ਦਾ ਨਵਾਂ, ਜੋ ਦੌਰ ਆਇਆ, ਇਸ ਫ਼ੈਸ਼ਨ ਵਲ ਨਾ ਭੱਜ ਬੀਬਾ,
ਨਵੇਂ ਫ਼ੈਸ਼ਨ ਦਾ ਨਵਾਂ, ਜੋ ਦੌਰ ਆਇਆ, ਇਸ ਫ਼ੈਸ਼ਨ ਵਲ ਨਾ ਭੱਜ ਬੀਬਾ,
ਹਾਫ਼ ਪੈਂਟ, ਸ਼ਰਟ ਨਾ ਢਕੇ ਸ੍ਰੀਰ ਤੇਰਾ, ਅਪਣਾ ਅੱਗਾ ਵੇਖ ਕੇ ਲੈ ਕੱਜ ਬੀਬਾ,
ਖਾਉ ਮਨ ਭਾਉਂਦਾ ਆਖਦੇ ਨੇ ਸਿਆਣੇ, ਪਹਿਨੀਂਏ ਉਹ ਜੋ ਭਾਉਂਦਾ ਜੱਗ ਬੀਬਾ,
ਲਾਹ ਨਾ ਸਿਰੋਂ ਚੁੰਨੀ, ਨਾ ਕੱਟ ਕੇ ਵਾਲ ਸੋਹਣੇ, ਬਿਊਟੀ ਪਾਲਰਾਂ ਪਿੱਛੇ ਨਾ ਲੱਗ ਬੀਬਾ,
ਇਹ ਫ਼ੈਸ਼ਨ ਨਹੀਂ ਸਭਿਆਚਾਰ ਸਾਡਾ, ਨਾ ਟੱਪਦੀ ਜਾਹ ਤੂੰ ਇਸ ਦੀ ਹੱਦ ਬੀਬਾ,
ਇੱਜ਼ਤ ਮਿਲਦੀ ਨਹੀਂ ਕਦੇ ਵੀ ਹੱਟੀਆਂ ਤੋਂ, ਰੱਖ ਮਾਪਿਆਂ ਦੀ ਸਾਂਭ ਕੇ ਲੱਜ ਬੀਬਾ,
ਕਰੀਂ ਨਾ ਕਰਮ ਐਸਾ ਕਿ ਜੱਗ ਮਰੇ ਤਾਹਨੇ, 'ਗੋਸਲ' ਵੀਰ ਦੀ ਰੁਲੇ ਨਾ ਪੱਗ ਬੀਬਾ।
-ਗੁਰਵਿੰਦਰ 'ਗੋਸਲ', ਸੰਪਰਕ : 9779696042