
ਔਰੰਗੇ ਦੀ ਰੂਹ ਆ ਗਈ ਏ ਕੁੱਝ ਲੀਡਰਾਂ ’ਚ, ਜਿਹੜੇ ਕਹਿੰਦੇ ਇਕੋ ਹੀ ਹੈ ਧਰਮ ਬਣਾਵਣਾ।
ਔਰੰਗੇ ਦੀ ਰੂਹ ਆ ਗਈ ਏ ਕੁੱਝ ਲੀਡਰਾਂ ’ਚ, ਜਿਹੜੇ ਕਹਿੰਦੇ ਇਕੋ ਹੀ ਹੈ ਧਰਮ ਬਣਾਵਣਾ।
ਅੰਮ੍ਰਿਤ ਜਿਹਾ ਦੁੱਧ ਗਊ ਮਾਂ ਦਾ ਛੱਡ ਕੇ, ਧੱਕੇ ਨਾਲ ਲੋਕਾਂ ਤਾਈਂ ਮੂਤ ਹੈ ਪਿਲਾਵਣਾ।
ਅੰਧ ਵਿਸ਼ਵਾਸ ਇਹ ਫੈਲਾਈ ਜਾਣ ਹਰ ਪਾਸੇ, ਕਹਿੰਦੇ ਖਾਉ ਗੋਹਾ ਜੇ ਹੈ ਰੋਗਾਂ ਨੂੰ ਭਜਾਵਣਾ।
ਰਾਮ ਨਾਮ ਸੱਤ ਉਹਦਾ ਕਰ ਦਿੰਦੇ ਪਲਾਂ ’ਚ, ਜਿਹੜਾ ਕਹੇ ਨਾਹਰਾ ਹੋਰ ਧਰਮ ਦਾ ਲਾਵਣਾ।
ਧਰਮ ਨਾ ਮਾੜਾ ਕੋਈ ਆਖਦੇ ਸਿਆਣੇ ਲੋਕ, ਮਾੜਾ ਹੁੰਦੈ ਧੱਕੇ ਨਾਲ਼ ਹੋਰਾਂ ਨੂੰ ਦਬਾਵਣਾ।
ਵੱਡਿਆਂ ਦੇ ਕੀਤੇ ਅਹਿਸਾਨ ਜਿਹੜਾ ਭੁੱਲ ਜਾਏ, ਅਕ੍ਰਿਤਘਣਾਂ ’ਚ ਨਾਮ ਉਹਨੇ ਹੈ ਲਿਖਾਵਣਾ।
ਸੀਸ ਦੇ ਕੇ ਜੰਝੂ ਅਤੇ ਤਿਲਕ ਬਚਾਇਆ ਜਿਨ੍ਹਾਂ ਦਾ, ਔਖਾ ਹੋਜੂ ਨੌਵੇਂ ਗੁਰਾਂ ਤਾਈਂ ਮੂੰਹ ਦਿਖਾਵਣਾ।
‘ਫ਼ੌਜੀ’ ਵਾਂਗ ਕਰੋ ਸਤਿਕਾਰ ਸਾਰੇ ਧਰਮਾਂ ਦਾ, ਨਹੀਂ ਤਾਂ ਔਰੰਗੇ ਵਾਂਗ ਪਊ ਪਛਤਾਵਣਾ।
- ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ, ਮੋਗਾ। ਮੋ : 95011-27033