
ਜੋ ਮੀਟਿੰਗ ਜਥੇਬੰਦੀਆਂ ਨਾਲ ਰਹੀ ਬੇਸਿੱਟਾ, ਬੇਇਜ਼ਤੀ ਦਾ ਖੜਾ ਕਰ ਗਈ ਸਵਾਲ ਇਹ
ਜੋ ਮੀਟਿੰਗ ਜਥੇਬੰਦੀਆਂ ਨਾਲ ਰਹੀ ਬੇਸਿੱਟਾ, ਬੇਇਜ਼ਤੀ ਦਾ ਖੜਾ ਕਰ ਗਈ ਸਵਾਲ ਇਹ,
ਕੇਂਦਰ ਦਾ ਰਵਈਆ ਸੀ ਗ਼ਲਤ ਕਹਿੰਦੇ, ਖੜਾ ਕਰ ਨਾ ਦੇਵੇ ਕਿਤੇ ਹੋਰ ਬਵਾਲ ਇਹ,
ਕੋਈ ਮੰਤਰੀ ਜਾਂ ਉੱਚ ਨੁਮਾਇੰਦਾ ਪਹੁੰਚਇਆ ਨਾ, ਲੱਗੇ ਦੋਸਤੋ ਬਹੁਤ ਹੀ ਵੱਡਾ ਸਵਾਲ ਇਹ,
ਸੰਜੀਦਾ ਨਹੀਂ ਹੈ ਸਰਕਾਰ ਗੱਲਬਾਤ ਲਈ, ਦਿਲ ਵਿਚ ਸੱਭ ਦੇ ਲੱਗੇ ਖ਼ਿਆਲ ਇਹ,
ਪੰਜਾਬ ਆਉ ਜੇਕਰ ਕੋਈ ਗੱਲ ਕਰਨੀ, ਜਥੇਬੰਦੀਆਂ ਦਾ ਅਖ਼ਬਾਰੀ ਬਿਆਨ ਇਹ,
ਤਣ ਪੱਤਣ ਗੱਲ ਲਗਦੀ ਹੈ ਜਾਂ ਨਹੀਂ, ਲੁਕਾਈ ਦਾ ਤਾਂ ਬਸ ਇਧਰ ਹੀ ਧਿਆਨ ਹੈ ਇਹ।
-ਜਸਵੀਰ ਸ਼ਰਮਾਂ ਦੱਦਾਹੂਰ, ਸੰਪਰਕ : 95691-49556