
ਉਨ੍ਹਾਂ ਮਰੀਆਂ ਹੋਈਆਂ ਜ਼ਮੀਰਾਂ ਨੂੰ, ਆਉਂਦਾ ਉਹ ਸਭ ਕੁੱਝ ਰਾਸ ਏ।
ਉਨ੍ਹਾਂ ਮਰੀਆਂ ਹੋਈਆਂ ਜ਼ਮੀਰਾਂ ਨੂੰ,
ਆਉਂਦਾ ਉਹ ਸਭ ਕੁੱਝ ਰਾਸ ਏ।
ਇਹ ਹੋਇਆ ਇਨ੍ਹਾਂ ਦੀ ਵਜ੍ਹਾ ਨਾਲ,
ਅੱਜ ਜ਼ਿੰਦਾ ਦਿਲ ਜੋ ਉਦਾਸ ਏ।
ਅੱਜ ਤਕ ਇਹਨਾਂ ਕਰ ਕੇ ਨਾ ਹੋਈ,
ਪੂਰੀ ਇਸ ਮਨੁੱਖਤਾ ਦੀ ਆਸ ਏ।
ਕੁੱਝ ਮੁੱਠੀ ਭਰ ਇਹਨਾਂ ਲੋਕਾਂ ਨੇ,
ਅੱਜ ਕੀਤਾ ਕੌਮ ਤਾਈਂ ਨਿਰਾਸ ਏ।
ਜੋ ਲਿਫ਼ਾਫ਼ਾ ਕਲਚਰ ਨਹੀਂ ਟੁਟਿਆ,
ਕਿਉਂ ਪੂਰੀ ਹੋਈ ਨਾ ਖਵਾਹਿਸ਼ ਏ।
ਫਿਰ ਕਾਬਜ਼ ਮਸੰਦਾਂ ਨੂੰ ਕਰਵਾਏ,
ਇਥੇ ਕਿਉਂ ਵਿਅਰਥ ਅਰਦਾਸ ਏ।
ਰੱਬਾ ਤੂੰ ਇਹਨਾਂ ਚੋਰਾਂ ਨੂੰ ਉਠਾ ਲੈ,
ਜਿਨ੍ਹਾਂ ਨੇ ਕੀਤਾ ਧਰਤੀ ਦਾ ਨਾਸ ਏ।
ਇਹ ਉਤਰ ਜਾਂਦੀ ਸਾਡੇ ਤੋਂ ਗ਼ੁਲਾਮੀ,
ਫਿਰ ਹੁੰਦਾ ਅਜ਼ਾਦੀ ਦਾ ਅਹਿਸਾਸ ਏ।
- ਮਨਜੀਤ ਸਿੰਘ ਘੁੰਮਣ। ਮੋਬਾਈਲ : 9781086688