
Pome : ਪਿਆਰ ਤੇ ਲੜਾਈ
ਪਿਆਰ ਤੇ ਲੜਾਈ
ਹੋਵੇ ਜੇ ਪਿਆਰ ਤਾਂ ਲੜਾਈ ਵੀ ਜ਼ਰੂਰੀ ਏ।
ਮੰਨਣਾ ਜ਼ਰੂਰੀ ਰੁਸਵਾਈ ਵੀ ਜ਼ਰੂਰੀ ਏ।
ਦੂਜਿਆਂ ਦੇ ਦਿਲਾਂ ਤਾਈ ਟੁੰਭ ਜਾਣ ਵਾਸਤੇ,
ਸ਼ਾਇਰੀ ਦੇ ਵਿਚ ਗਹਿਰਾਈ ਵੀ ਜ਼ਰੂਗੀ ਏ।
ਮਹਿਲ ਮਜ਼ਬੂਤ ਚਾਹੁੰਦੇ ਤੁਸੀਂ ਜੇ ਉਸਾਰਨਾ,
ਕਰੀ ਜਾਣੀ ਇੱਟਾਂ ਦੀ ਤਰਾਈ ਵੀ ਜਰੂਰੀ ਏ।
ਕਰੋ ਲਾਡ ਬੱਚਿਆਂ ਨੂੰ ਭਾਵੇਂ ਦਿਲ ਖੋਲ੍ਹ ਕੇ,
ਕਦੇ-ਕਦੇ ਇਨ੍ਹਾਂ ਦੀ ਖਿਚਾਈ ਵੀ ਜ਼ਰੂਰੀ ਏ।
ਚਾਹੁੰਦੇ ਹੋ ਜੇ ਤੁਸੀਂ ਖੁਸ਼ਹਾਲ ਹੋਵੇ ਜ਼ਿੰਦਗੀ,
ਖੇਡ ਵੀ ਜ਼ਰੂਰੀ ਤੇ ਪੜ੍ਹਾਈ ਵੀ ਜ਼ਰੂਰੀ ਏ।
ਸਿਹਤ 'ਚ ਵਿਗਾੜ ਪਵੇ ਜੀਹਦਾ ਉਹਦੇ ਵਾਸਤੇ,
ਦੁਆ ਵੀ ਜ਼ਰੂਰੀ ਤੇ ਦਵਾਈ ਵੀ ਜ਼ਰੂਰੀ ਏ।
ਖੇਤਾਂ ਵਿਚ ਫ਼ਸਲਾਂ ਦਾ ਝਾੜ ਚੰਗਾ ਲੈਣ ਨੂੰ,
ਗੋਡੀ ਵੀ ਜ਼ਰੂਰੀ ਤੇ ਸਿੰਜਾਈ ਵੀ ਜ਼ਰੂਰੀ ਏ।
ਜਸਪਾਲ ਸਿੰਘ ਨਾਗਰਾ ' ਮਹਿੰਦਪੁਰੀਆ"
ਯੂਬਾ ਸਿਟੀ, ਕੈਲੀਫੋਰਨੀਆ (ਅਮਰੀਕਾ) ਮੋ: 13604481989