
ਕੁੱਝ ਬੰਦੇ ਦੌਲਤ ਤੇ ਸ਼ੋਹਰਤ ਲਈ, ਧਰਮ ਦੇ ਪਹਿਰੇਦਾਰ ਅਖਵਾਉਂਦੇ,
ਕੁੱਝ ਬੰਦੇ ਦੌਲਤ ਤੇ ਸ਼ੋਹਰਤ ਲਈ, ਧਰਮ ਦੇ ਪਹਿਰੇਦਾਰ ਅਖਵਾਉਂਦੇ,
ਭੜਕਾਊ ਜਹੇ ਦੇ ਕੇ ਬਿਆਨ ਇਹ, ਆਮ ਲੋਕਾਂ ਵਿਚ ਨਫ਼ਰਤ ਫੈਲਾਉਂਦੇ,
ਜੇ ਕੋਈ ਸੱਚ ਦੀ ਆਵਾਜ਼ ਹੈ ਕਢਦਾ, ਉਸ ਨੂੰ ਇਹ ਧਮਕਾਉਂਦੇ,
ਕਈਆਂ ਦੇ ਅਪਣੇ ਬਣਾਏ ਨੇ ਡੇਰੇ, ਵਿਚ ਪਖੰਡਵਾਦ ਦਾ ਨਾਚ ਨਚਾਉਂਦੇ,
ਗੁਰੂ ਦੀ ਗੋਲਕ ਗ਼ਰੀਬ ਦਾ ਹੈ ਮੂੰਹ, ਜਿਸ ਦੀ ਦੁਰਵਰਤੋਂ ਕਰ ਚੋਰੀ ਵਿਚ ਸੰਨ੍ਹ ਲਗਾਉਂਦੇ,
ਇਹ ਪਬਲਿਕਸਿਟੀ ਲੈਣ ਲਈ, ਨਵੇਂ ਤੋਂ ਨਵਾਂ ਮੁੱਦਾ ਰਹਿਣ ਭਖਾਉਂਦੇ,
ਸਾਰੇ ਧਰਮਾਂ ਦਾ ਸਤਿਕਾਰ ਅਸੀ ਕਰੀਏ, ਭਾਈਚਾਰਾ ਅਸੀ ਰਖੀਏ ਬਣਾਈ,
ਜੇ ਕੋਈ ਸਾਨੂੰ ਹੈ ਲੜਾਉਂਦਾ, ਆਉ ਉਸ ਵਿਰੁਧ ਇਕੱਠੇ ਹੋ ਲੜੀਏ ਲੜਾਈ।
-ਸੁਖਜਿੰਦਰ ਸਿੰਘ ਝੱਤਰਾ, ਸੰਪਰਕ : 7986997219