
ਧਨਵਾਦ ਰੈਲੀ
ਸਮਝ ਆ ਨਹੀਂ ਰਿਹਾ ਕੁੱਝ ਸਾਨੂੰ, ਧਨਵਾਦ ਰੈਲੀਆਂ ਕਾਹਦੀਆਂ ਕਰਦੇ ਨੇ,
ਕਿਸਾਨ ਕਿਉਂ ਨਹੀਂ ਉਹ ਦਿਸ ਰਹੇ, ਨਿੱਤ ਹੀ ਜੋ ਕਈ-ਕਈ ਮਰਦੇ ਨੇ,
ਲੰਘ ਕਿਸਾਨਾਂ ਦੀਆਂ ਲਾਸ਼ਾਂ ਉਤੋਂ ਇਹ ਪੈਰ ਜਾ ਕੁਰਸੀ ਉਤੇ ਧਰਦੇ ਨੇ,ਕਿਸਾਨ ਯੂਨੀਅਨਾਂ ਵੀ ਕਈ ਵਿਕਣ, ਪੈਂਦੇ ਇਨ੍ਹਾਂ ਤੇ ਮਾਇਆ ਵਾਲੇ ਪਰਦੇ ਨੇ,
ਕਰੀ ਜਾਣ ਅੰਦੋਲਨ ਕਿਸਾਨ ਬਥੇਰੇ, ਬਾਜ਼ੀ ਜਿੱਤ ਕੇ ਇਹ ਕਿਉਂ ਹਰਦੇ ਨੇ,
ਪਹਿਲਾਂ ਤਾਂ ਸੀ ਡੰਗਰ ਵੱਛਾ ਚਰਦਾ, ਅੱਜ ਲੋਕੀ ਵੇਖੇ ਪਏ ਚਰਦੇ ਨੇ,
'ਬੱਬੀ' ਵਰਗਿਆਂ ਦੀ ਨਾ ਪੇਸ਼ ਜਾਂਦੀ, ਅੱਖਾਂ ਅੱਗੇ ਇਹ ਸੱਭ ਕੁੱਝ ਜਰਦੇ ਨੇ।-ਬਲਬੀਰ ਸਿੰਘ ਬੱਬੀ, ਸੰਪਰਕ : 70091-07300