
ਰਾਵਣ ਪੁੱਛਦਾ ਹੈ ਭਾਰਤ ਵਾਸੀਆਂ ਨੂੰ
ਰਾਵਣ ਪੁੱਛਦਾ ਹੈ ਭਾਰਤ ਵਾਸੀਆਂ ਨੂੰ
ਮੈਨੂੰ ਸਾੜਦੇ ਹੋ ਹਰ ਸਾਲ ਲੋਕੋ।
ਇਕ ਗਲਤੀ ਦੀ ਸਜ਼ਾ ਹੈ ਬੜੀ ਲੰਬੀ.
ਇਕੋ ਸੀਤਾ ਮੈਂ ਲਈ ਉਧਾਲ ਲੋਕੋ।
ਸੀਤਾ ਵਰਗੀਆਂ ਲੱਖਾਂ ਦੀ ਪੱਤ ਲੁਟਦੇ,
ਕੀਤਾ ਲੁੱਟ ਕੇ ਦੇਸ਼ ਕੰਗਾਲ ਲੋਕੋ।
ਤੁਸੀਂ ਹਾਰਾਂ ਨਾਲ ਉਹਨਾਂ ਦਾ ਮਾਣ ਕਰਦੇ,
ਤੋਲਦੇ ਹੋ ਸਿੱਕਿਆਂ ਦੇ ਨਾਲ ਲੋਕੋ।
ਇਕ ਵਾਰ ਕਰਕੇ ਪਛਤਾ ਰਿਹਾ ਹਾਂ,
ਹੁਣ ਕਰੂੰ ਗਲਤੀ ਵਰਕਾ ਪਾੜ ਦੇਵੋ।
ਸੱਦੇਵਾਲੀਆ ਮੈਨੂੰ ਤਾਂ ਦਿਉ ਮੁਆਫੀ
ਇਹਨਾਂ ਰਾਵਣਾਂ ਨੂੰ ਹੁਣ ਸਾੜ ਦੇਵੋ।
ਸੁਖਚਰਨ ਸੱਦੇਵਾਲੀਆ