
ਕਿੰਨੇ ਦਰਦ ਲੁਕੋਏ ਅੰਦਰ,
ਕਿੰਨੇ ਦਰਦ ਲੁਕੋਏ ਅੰਦਰ,
ਕਿੰਨੇ ਬੂਹੇ ਢੋਏ ਅੰਦਰ।
ਮਨ ਦੀ ਗੁੰਝਲ ਹਲ ਨਾ ਹੋਈ,
ਕਿੰਨੇ ਹਾਸੇ ਮੋਏ ਅੰਦਰ।
ਬੇਕਦਰਾਂ ਲਈ ਜੂਨ ਗਵਾਈ,
ਫਟ ਨੇ ਬਹੁਤੇ ਹੋਏ ਅੰਦਰ।
ਹੰਝੂ ਖੁਦ ਦੇ ਪੀਣੇ ਪੈਂਦੇ,
ਖੁਦ ਨੂੰ ਬੂਹੇ ਢੋਏ ਅੰਦਰ।
ਜਜ਼ਬਾਤਾਂ ਦਾ ਜ਼ਿਕਰ ਕਰਾਂ ਕੀ,
ਜ਼ਹਿਰ ਬੜੇ ਨੇ ਚੋਏ ਅੰਦਰ।
ਉਨ੍ਹਾਂ ਖ਼ਾਬਾਂ ਦਾ ਕੀ ਜੋ ਮੈਂ,
ਖੁਦ ਹੀ ਮਾਰ ਲੁਕੋਏ ਅੰਦਰ।
ਵੰਡ ਵੰਡ ਸੱਭ ਨੂੰ ਰਜਦੇ ਨਾ ਸੀ,
ਉਹੀ ਹਾਸੇ ਰੋਏ ਅੰਦਰ।
ਮਾਰਨ ਦੇ ਲਈ ਇਕ ਗਮ ਕਾਫ਼ੀ,
ਕਿੰਨੇ ਆਣ ਖਲੋਏ ਅੰਦਰ।
ਦਿਲ 'ਤੇ ਲੱਗੀ ਰਾਜਨ ਜਾਣੇ,
ਕੀਕਣ ਦਰਦ ਸਮੋਏ ਅੰਦਰ ।
-ਰਾਜਨਦੀਪ ਕੌਰ ਮਾਨ, ਮੋਬਾਈਲ : 6239326166