
ਪੰਜਾਬ ਸਿਆਂ ਕੀ ਹੋਇਆ ਹਸ਼ਰ ਤੇਰਾ, ਮੁੱਲ ਕਿਥੇ ਗਿਆ ਕੁਰਬਾਨੀਆਂ ਦਾ,
ਪੰਜਾਬ ਸਿਆਂ ਕੀ ਹੋਇਆ ਹਸ਼ਰ ਤੇਰਾ, ਮੁੱਲ ਕਿਥੇ ਗਿਆ ਕੁਰਬਾਨੀਆਂ ਦਾ,
ਦਿੱਲੀ ਦਿੰਦੀ ਆਈ ਫ਼ੈਸਲਾ ਉਲਟ ਤੇਰੇ, ਹੁਣ ਕੀ ਕਰੀਏ ਇਨ੍ਹਾਂ ਮਨਮਾਨੀਆਂ ਦਾ,
ਸੋਨ ਚਿੜੀ ਦਾ ਖ਼ਿਤਾਬ ਖੋਹ ਲਿਆ, ਭਾਅ ਕੀ ਦੁੱਕੀਆਂ, ਤਿੱਕੀਆਂ ਤੇ ਚੁਆਨੀਆਂ ਦਾ,
ਭੀੜ ਪਵੇ ਤਾਂ ਬਲੀ ਦੇ ਦੇਣ ਤੇਰੀ, ਪਿੱਛੋਂ ਮੁੱਲ ਪਾ ਦਿੰਦੇ ਨਾਲ ਦੀਆਂ ਕਾਨੀਆਂ ਦਾ,
ਲੂੰਬੜ ਚਾਲਾਂ ਨਾ ਬਹੁਤੀ ਦੇਰ ਚੱਲਣ, ਸਬਰ ਪਰਖੀਏ ਨਾ ਮਰਦਾਂ ਤੇ ਜ਼ਨਾਨੀਆਂ ਦਾ,
'ਤਰਸੇਮ' ਸ਼ੁਰੂ ਕਰ ਲਾਉਣਾ ਦਿਮਾਗ਼ ਤੂੰ ਵੀ, ਵੇਲਾ ਹੁੰਦਾ ਨਹੀਂ ਸਦਾ ਸ਼ੈਤਾਨੀਆਂ ਦਾ।
-ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।