
ਸਰਦ ਰੁੱਤੇ ਦੇਖਦੀ ਰਹੀ, ਬੁਰਜ ਠੰਢੇ ਬੈਠਿਆਂ ਨੂੰ, ਦਾਦੀ ਗੱਲ ਲਗ ਸੌਂਦੇ, ਛੋਟੇ ਸਾਹਿਬਜ਼ਾਦਿਆਂ ਨੂੰ...
ਸਰਦ ਰੁੱਤੇ ਦੇਖਦੀ ਰਹੀ,
ਬੁਰਜ ਠੰਢੇ ਬੈਠਿਆਂ ਨੂੰ,
ਦਾਦੀ ਗੱਲ ਲਗ ਸੌਂਦੇ,
ਛੋਟੇ ਸਾਹਿਬਜ਼ਾਦਿਆਂ ਨੂੰ...
ਜਿਥੇ ਛਿਪ ਗਏ ਸੀ
ਦੋ ਚੰਦ ਬੋਲਦੀ ਹਾਂ
ਜਿਸ ਵਿਚ ਲਏ ਆਖ਼ਰੀ ਸਾਹ ਲਾਲਾਂ ਨੇ,
ਮੈਂ ਉਹੀ ਕੰਧ ਬੋਲਦੀ ਆ....
ਜ਼ੋਰਾਵਰ ਨੇ ਹੌਂਸਲਾ ਧਰਿਆ,
ਫ਼ਤਿਹ ਸਿੰਘ ਨੇ ਹੌਂਸਲਾ ਕਰਿਆ,
ਦੇਖ ਹੌਂਸਲੇ ਛੋਟੇ ਲਾਲਾਂ ਦੇ
ਵੱਡਾ ਹਾਕਮ ਆਪ ਸੀ ਡਰਿਆ...
ਮੈਂ ਰੋਂਦੀ ਕਿਸੇ ਨੂੰ ਨਾ ਦਿਖੀ,
ਬੱਸ ਬਦ-ਅਸੀਸਾਂ ਲੈਂਦੀ ਰਹੀ,
ਇਕ-ਇਕ ਵਧਦੀ ਇੱਟ,
ਲੱਖਾਂ ਤਾਹਨੇ ਮੈਨੂੰ ਮਾਰਦੀ ਰਹੀ...
ਬਜ਼ੁਰਗ ਦਾਦੀ ਦੇ ਦੇਖ ਹੰਝੂ,
ਪਲ-ਪਲ ਮਰਦੀ ਮੈਂ ਵੀ ਰਹੀ,
ਕਿੰਝ ਦਸਦੀ ਦਾਦੀ ਨੂੰ,
ਲਾਲਾਂ ਨੂੰ ਮਾਰਦੀ
ਮੈਂ ਵੀ ਮਰਦੀ ਸੀ ਰਹੀ...
ਹੁਣ ਨਹੀਂ ਰਹੇ ਬੋਲ ਭਗਵੰਤ ਕੋਲ,
ਕਲਮ ਉਸ ਦੀ ਹੁਣ ਲਿਖਦੀ ਨਹੀਂ,
ਬਦ-ਅਸੀਸਾਂ ਦੀ ਇਹ ਪੰਡ,
ਮੈਂ ਸੱਭ ਕੋਲੋਂ ਹਾਂ ਲੈਂਦੀ ਰਹੀ...
ਅੱਜ ਰਾਹੀਂ ਰੁਪਾਲ ਦੇ ਮੁਆਫ਼ੀ ਮੰਗਦੀ ਹਾਂ,
ਜਿਨ੍ਹਾਂ ’ਚ ਸਾਹ ਸਮਾ ਗਏ ਲਾਲਾਂ ਦੇ,
ਉਸ ਦੁੱਖ ਨੂੰ ਹਰ ਪਲ ਝੱਲਦੀ ਹਾਂ,
ਮੈਂ ਸਰਹਿੰਦ ਤੋਂ ਰੋਂਦੀ,
ਉਹੀ ਕੰਧ ਬੋਲਦੀ ਆ....
- ਭਗਵੰਤ ਸਿੰਘ ਰੁਪਾਲ