
ਅੱਜ ਦੇਸ਼ ਦੇ ਜੋ ਬਣਦੇ ਜਾਣ ਹਾਲਾਤ
ਅੱਜ ਦੇਸ਼ ਦੇ ਜੋ ਬਣਦੇ ਜਾਣ ਹਾਲਾਤ,
ਉਸ ਦੇ ਟਾਕਰੇ ਲਈ ਤਿਆਰ ਹੋ ਜਾਉ,
ਮੰਨੂ ਵਾਦੀਆਂ ਨੂੰ ਨੱਥ ਪਾਉਣ ਲਈ,
ਹੋ ਇਕਮੁਠ ਸਾਰੇ ਹੁਸ਼ਿਆਰ ਹੋ ਜਾਉ,
ਪੂਰਾ ਕਰਨ ਨਾ ਮਨੋਰਥ ਅਪਣੇ ਨੂੰ,
ਸੁਚੇਤ ਅਪਣੇ ਵਿਚ ਕਿਰਦਾਰ ਹੋ ਜਾਉ,
ਵਕਤ ਆ ਗਿਆ ਹਰ ਥਾਂ ਨਜ਼ਰ ਰੱਖੋ,
ਮਿਲੇ ਲਾਲਚਾਂ ਤੋਂ ਖ਼ਬਰਦਾਰ ਹੋ ਜਾਉ,
ਖ਼ਤਰਨਾਕ ਉਹ ਸੁਣਿਆ ਵਿਚਾਰਧਾਰਾ,
ਧੋਖੇ ਵਿਚ ਨਾ ਉਸ ਦੇ ਸ਼ਿਕਾਰ ਹੋ ਜਾਉ,
ਨਿੱਤ ਹਾਥਰਸ ਵਰਗੇ ਫਿਰ ਖੇਲ ਹੋਣੇ,
ਬਚਣਾ ਉਨ੍ਹਾਂ ਤੋਂ ਇਕ ਵਿਚਾਰ ਹੋ ਜਾਉ,
ਉਸ ਸੋਚ ਨੂੰ ਠੱਲ੍ਹ ਪਾਉਣ ਦੇ ਲਈ,
ਪਿਤਾ ਦਸਮੇਸ਼ ਦੇ ਪੁੱਤਰ ਵਫ਼ਾਦਾਰ ਹੋ ਜਾਉ,
ਕਿਸ ਦੀ ਹਿੰਮਤ ਵੇਖੇਗਾ ਅੱਖ ਭਰ ਕੇ,
ਸਿੰਘ ਸੱਜ ਸੱਭ ਇਕ ਮਿਆਰ ਹੋ ਜਾਉ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688