Poem: ਯੁੱਧ ਨਸ਼ਿਆਂ ਵਿਰੁਧ...
Published : May 27, 2025, 8:52 am IST
Updated : May 27, 2025, 8:52 am IST
SHARE ARTICLE
Yudh Nashian Virudh Poem in punjabi
Yudh Nashian Virudh Poem in punjabi

Poem: ਬੜੀ ਚੰਗੀ ਗੱਲ ਆਈ, ਭਾਵੇਂ ਚਿਰਾਂ ਪਿੱਛੋਂ ਸੁੱਧ, ਜਿੱਤ ਲੈਣਗੇ ਪੰਜਾਬੀ, ‘ਯੁੱਧ ਨਸ਼ਿਆਂ ਵਿਰੁਧ’।

Yudh Nashian Virudh Poem in punjabi: ਬੜੀ ਚੰਗੀ ਗੱਲ ਆਈ, ਭਾਵੇਂ ਚਿਰਾਂ ਪਿੱਛੋਂ ਸੁੱਧ। 
            ਜਿੱਤ ਲੈਣਗੇ ਪੰਜਾਬੀ, ‘ਯੁੱਧ ਨਸ਼ਿਆਂ ਵਿਰੁਧ’।
ਚਿੱਟਾ ਹੈਰੋਇਨ ਆਦਿ, ਚਿੱਟਾ ਕਰ ਦੇਂਦੇ ਲਹੂ, 
            ਖਾਂਦੇ ਜ਼ਰ ਤੇ ਜ਼ਮੀਨ, ਚੱਟ ਜਾਂਦੇ ਸੁੱਧ-ਬੁੱਧ।
ਦੇਂਦੇ ਮੋੜ ਪੰਜਾਬੀ ਸ਼ਾਹ ਸਿਕੰਦਰਾਂ ਦੇ ਮੂੰਹ,
            ਬਣ ‘ਪੋਰਸ’ ਜਦੋਂ ਵੀ, ਪੈਣ ਜੰਗ ਵਿਚ ਕੁੱਦ।
ਦੋਸ਼ੀ ਹੋਰ ਨਹੀਂ ਸੀ ਦੋਸ਼ੀ, ਸਨ ਰਾਜੇ-ਰਜਵਾੜੇ,
            ਕੀ ਲਾਉਣੀ ਸੀ ਲਗਾਮ, ਮਾਲ ਵੇਚਦੇ ਸੀ ਖ਼ੁਦ।
ਜੁੱਸੇ ਤਕੜੇ ਬਣਾਉਣ ਲਈ ਹੋਰ ਨੇ ਖ਼ੁਰਾਕਾਂ,
            ਘੀ ਮੱਖਣ ਮਲਾਈ ‘ਸੋਹਣੇ’ ਬੂਰੀ ਮਹਿ ਦਾ ਦੁੱਧ। 
ਜਿੱਤ ਲੈਣਗੇ ਪੰਜਾਬੀ, ‘ਯੁੱਧ ਨਸ਼ਿਆਂ ਵਿਰੁਧ’।
- ਸੁੁਰਿੰਦਰ ਸਿੰਘ ’ਸੋਹਣਾ’, ਮੋਬਾਈਲ : 94175 44400.

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement