ਅੰਗ ਅੰਗ ਕੱਟ ਕੇ ਅਪਣਾ ਫਿਰ ਚੰਡੀਗੜ੍ਹ ਬਣਾਇਆ ਏ। ਉਜਾੜੇ ਪਿੰਡ ਭਰਨ ਗਵਾਹੀ ਕਿਵੇਂ ਇਹ ਵਸਾਇਆ ਏ।
ਅੰਗ ਅੰਗ ਕੱਟ ਕੇ ਅਪਣਾ ਫਿਰ ਚੰਡੀਗੜ੍ਹ ਬਣਾਇਆ ਏ।
ਉਜਾੜੇ ਪਿੰਡ ਭਰਨ ਗਵਾਹੀ ਕਿਵੇਂ ਇਹ ਵਸਾਇਆ ਏ।
ਕਤਲ ਕਰ ਕੇ ਪੰਜਾਬ ਦੇ ਅਨੇਕਾਂ ਸੋਹਣੇ ਪਿੰਡਾਂ ਦਾ,
ਤਾਜ ਸਿਰ ’ਤੇ ਫਿਰ ਸੋਹਣਾ ਇਸ ਦੇ ਸਜਾਇਆ ਏ।
ਬਣ ਠਣ ਕੇ ਨਹੀਂ ਸੀ ਨਿਕਲਿਆ ਧਰਤੀ ਦੀ ਕੁੱਖੋਂ,
ਲਾਲੀ ਚਿਹਰੇ ਦੀ ਲਈ ਘਾਣ ਕਿੰਨਾ ਕਰਵਾਇਆ ਏ।
ਸਿਆਸਤ ਹੈ ਭਾਰੂ, ਕੌਣ ਲੜੂ ਸੀਸ ਤਲੀ ’ਤੇ ਰੱਖ,
ਤਿਣਕਾ ਨਾ ਦਿਤਾ ਜਿਸ ਉਸ ਨੇ ਵੀ ਹੱਕ ਜਤਾਇਆ ਏ।
ਸੋਹਣਾ ਫੁੱਲ ਹੈ ਗੁਲਾਬ ਦਾ, ਚੰਡੀਗੜ੍ਹ ਹੈ ਪੰਜਾਬ ਦਾ,
ਭੁੱਲੇ ਨਹੀਂ ਨਾਅਰਾ, ਪੰਜਾਬੀ ਜੋ ਪਹਿਲਾਂ ਵੀ ਲਾਇਆ ਏ।
ਉਹੀ ਇਸ ਨੂੰ ਲੁੱਟਣਾ ਚਾਹੁੰਦਾ ਗਿੱਲ ਕਰ ਕੇ ਕਬਜ਼ਾ,
ਜੋ ਵੀ ਇਸ ਤੋਂ ਵਿਚ ਮੁਸੀਬਤ ਆਸਰਾ ਲੈਣ ਆਇਆ ਏ।
- ਜਸਵੰਤ ਗਿੱਲ ਸਮਾਲਸਰ
ਮੋਬਾਈਲ : 97804-51878
