
ਹਕੂਮਤ ਠੱਗਾਂ ਦੀ ਜੇ ਬਣ ਜਾਵੇ, ਜ਼ੁਲਮ ਅੱਤ ਨੂੰ ਫਿਰ ਹੈ ਛੋਹ ਜਾਂਦਾ,
ਹਕੂਮਤ ਠੱਗਾਂ ਦੀ ਜੇ ਬਣ ਜਾਵੇ, ਜ਼ੁਲਮ ਅੱਤ ਨੂੰ ਫਿਰ ਹੈ ਛੋਹ ਜਾਂਦਾ,
ਹੋਵੇ ਪੁੱਤ ਨਿਖੱਟੂ ਤੇ ਘਰ ਉਜਾੜ ਦੇਵੇ, ਦਿਲੋਂ ਨਹੀਂ ਪੁੱਤਰ ਦਾ ਮੋਹ ਜਾਂਦਾ,
ਚੋਰਾਂ ਹੱਥ ਜੇ ਤਾਕਤ ਆ ਜਾਵੇ, ਵਾਧਾ ਚੋਰੀਆਂ ਵਿਚ ਹੈ ਹੋ ਜਾਂਦਾ,
ਕਾਤਲ ਹੱਥ ਜੇਕਰ ਆਵੇ ਇਨਸਾਫ਼ ਦੀ ਸੂਈ, ਨੱਕੇ ਵਿਚੋਂ ਸੱਭ ਨੂੰ ਪਰੋ ਜਾਂਦਾ,
ਲੁੱਟ ਲੁਕਦੀ ਨਾ ਸੰਸਾਰ ਵਿਚ ਪਰ ਪੈਸਾ ਅਪਣੇ ਹੇਠ ਲੁੱਟ ਲਕੋ ਜਾਂਦਾ,
ਲਾਲਚ ਬੰਦੇ ਦਾ ਕਦੇ ਮੁਕਦਾ ਨਹੀਂ, ਭਾਵੇਂ ਆਖ਼ਰੀ ਸਾਹ ਵੀ ਖਲੋ ਜਾਂਦਾ।
-ਐਡਵੋਕੇਟ ਸਤਪਾਲ ਸਿੰਘ ਦਿਉਲ, ਸੰਪਰਕ : 98781-70771