
ਖ਼ੁਦ ਨਾਲੋਂ ਮੈਨੂੰ ਉਸ ਉਪਰ ਇਤਬਾਰ ਹੈ ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ...
ਉਹ ਤਾਂ ਸੋਹਣੇ ਤੋਂ ਵੀ ਸੋਹਣਾ
ਉਸ ਵਰਗਾ ਨਹੀਂ ਕੋਈ ਹੋਣਾ
ਖ਼ੁਦ ਨਾਲੋਂ ਮੈਨੂੰ ਉਸ ਉਪਰ ਇਤਬਾਰ ਹੈ
ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ
ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ
ਰੱਖਾਂ ਬਣਾ ਕੇ ਉਸ ਨੂੰ ਦਿਲ ਵਾਲਾ ਗਹਿਣਾ
ਇਕ ਪਲ ਵੀ ਨਹੀਂ ਉਸ ਦੇ ਬਾਝ ਰਹਿਣਾ
ਜਨਮ ਜਨਮ ਦਾ ਪਿਆਰ ਉਸ ਨਾਲ ਹੈ
ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ
ਕੋਠੇ ਬਹਿ ਕੇ ਗਿਣਾ ਰਾਤੀ ਅੰਬਰਾਂ ਦੇ ਤਾਰੇ
ਸਾਰੀ ਰਾਤ ਨਹੀਂ ਸੌਂਦੇ ਉਸ ਦੇ ਇਸ਼ਕੇ ਦੇ ਮਾਰੇ
ਉਸ ਦੀਆਂ ਬਾਹਾਂ ਵਿਚ ਮੇਰਾ ਸਾਰਾ ਸੰਸਾਰ ਹੈ
ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ
ਮੇਰੀ ਮੰਜ਼ਲ ਤੇ ਉਹੀ ਮੇਰਾ ਰਾਹ
ਉਸ ਨਾਲ ਜੀਣ ਮਰਨ ਦੀ ਕਸਮ ਖਾ ਲਈ
ਇਕੋ ਗੱਲ ਆਖ਼ਾਂ ਰਣਬੀਰ ਤੇਰੇ ਇੰਤਜ਼ਾਰ ਦੇ
ਮੇਰੇ ਸੋਹਣੇ ਯਾਰ ਵਿਚੋਂ ਰੱਬ ਦਾ ਦੀਦਾਰ ਹੈ
-ਰਣਬੀਰ ਸਿੰਘ, 7837700102