Poem: ਐਵੇਂ ਮਾਰ ਭਕਾਈ ਨਾ?
Published : May 28, 2025, 6:41 am IST
Updated : May 28, 2025, 6:41 am IST
SHARE ARTICLE
Poem in punjabi
Poem in punjabi

ਰੁੱਖ ਵੱਢਣ ਦੀ ਜਾਚ ਸਿਖ ਲਈ, ਲਾਉਣੇ ਦੀ ਆਦਤ ਪਾਈ ਨਾ।     ਰੁੱਖਾਂ ਨਾਲ ਹੀ ਜੀਵਨ ਚਲਦਾ ਏ, ਗੱਲ ਮਨ ਦੇ ਵਿਚ ਵਸਾਈ ਨਾ।

ਰੁੱਖ ਵੱਢਣ ਦੀ ਜਾਚ ਸਿਖ ਲਈ, ਲਾਉਣੇ ਦੀ ਆਦਤ ਪਾਈ ਨਾ।
    ਰੁੱਖਾਂ ਨਾਲ ਹੀ ਜੀਵਨ ਚਲਦਾ ਏ, ਗੱਲ ਮਨ ਦੇ ਵਿਚ ਵਸਾਈ ਨਾ।
ਖੇਤਾਂ ਵਿਚ ਭਾਂਬੜ ਬਣਦੇ ਰੁੱਖਾਂ ਦੀ, ਕਿਸੇ ਨੇ ਆ ਕੇ ਜਾਨ ਬਚਾਈ ਨਾ।
    ਰੁੱਖਾਂ ਦੇ ਦੁਸ਼ਮਣ ਇਨ੍ਹਾਂ ਲੋਕਾਂ ਨੂੰ, ਹਾਲੇ ਤਕ ਨੱਥ ਕਿਸੇ ਨੇ ਪਾਈ ਨਾ।
ਬੰਦਾ ਕਿਉਂ ਬਣਿਆ ਵੈਰੀ ਰੁੱਖਾਂ ਦਾ, ਗੱਲ ਇਹ ਸਮਝ ਵਿਚ ਆਈ ਨਾ।
    ਬਿੰਦਰ ਜਦ ਕਰਦਾ ਗੱਲ ਰੁੱਖਾਂ ਦੀ, ਕਹਿੰਦੇ ਬਹੁਤੀ ਮਾਰ ਭਕਾਈ ਨਾ।
- ਬਿੰਦਰ ਸਿੰਘ ਖੁੱਡੀ ਕਲਾਂ। ਮੋਬਾ : 98786-05965

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement