
ਲਾਲਚ ਵਿਚ ਘਿਰਿਆ ਲਗਦਾ, ਕਿਉਂ ਅੱਜ ਦੇ ਕਿਰਦਾਰ ਸਿੱਖਾਂ ਦਾ,
ਲਾਲਚ ਵਿਚ ਘਿਰਿਆ ਲਗਦਾ, ਕਿਉਂ ਅੱਜ ਦੇ ਕਿਰਦਾਰ ਸਿੱਖਾਂ ਦਾ,
ਸਿੱਖੀ ਦੇ ਨਾਲ ਮਤਲਬ ਕੋਈ ਨਾ, ਵਸਦਾ ਰਹੇ ਉਹ ਪ੍ਰਵਾਰ ਸਿੱਖਾਂ ਦਾ,
ਹਰ ਚੀਜ਼ ਦਾ ਸੌਦਾ ਲਗਾ ਸਕਦਾ ਏ, ਜੰਮਿਆਂ ਏ ਇਕ ਸਰਦਾਰ ਸਿੱਖਾਂ ਦਾ,
ਤਖ਼ਤ ਨੂੰ ਨੀਵਾਂ ਵਿਖਾ ਸਕਦਾ ਏ, ਕਹਿਣੇ ਤੇ ਇਕ ਜਥੇਦਾਰ ਸਿੱਖਾਂ ਦਾ,
ਜਿਸ ਸਿੱਖ ਦੀ ਹੈ ਜ਼ਮੀਰ ਜਿੳੂਂਦੀ, ਉਥੇ ਮਿਲਦਾ ਨਾ ਵਿਚਾਰ ਸਿੱਖਾਂ ਦਾ,
ਗੁਰੂ ਸਾਹਿਬ ਕੋਈ ਐਸਾ ਭੇਜ ਯੋਧਾ, ਬਣ ਜਾਏ ਜੋ ਪਹਿਰੇਦਾਰ ਸਿੱਖਾਂ ਦਾ,
ਸਾਰੀ ਕੌਮ ਦਾ ਵਫ਼ਾਦਾਰ ਬਣ ਕੇ, ਹਰ ਵਿਸ਼ੇ ਉੱਤੇ ਕਰੇ ਗੱਲ ਸਿੱਖਾਂ ਦੀ,
ਪੈਰ-ਪੈਰ ਉਤੇ ਭੁੱਲੇ ਗ਼ਦਾਰ ਜਿਹੜੇ, ਮਸਲਾ ਉਹ ਕਰਦੇ ਹੱਲ ਸਿੱਖਾਂ ਦਾ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-866888