ਹੁੰਦੇ ਹੋਰ ਹੀ ‘ਮਿਸ਼ਨ’ ਕੋਈ ਹਾਕਮਾਂ ਦੇ, ਤੀਰ ਬਿਆਨਾਂ ਦੇ ਓਧਰ ਨੂੰ ਚਲਦੇ ਨੇ।
ਹੁੰਦੇ ਹੋਰ ਹੀ ‘ਮਿਸ਼ਨ’ ਕੋਈ ਹਾਕਮਾਂ ਦੇ, ਤੀਰ ਬਿਆਨਾਂ ਦੇ ਓਧਰ ਨੂੰ ਚਲਦੇ ਨੇ।
ਅਰਥਚਾਰਾ ਵਿਉਪਾਰ ਪ੍ਰਮੁੱਖ ਮਸਲੇ, ਲੀਹ ’ਤੇ ਪਾਉਣ ਲਈ ਪੈਂਤੜੇ ਮਲਦੇ ਨੇ।
ਲੱਗੇ ਜੰਗ ਜਾਂ ਤਲਖ਼ੀਆਂ ਹੋਣ ਪੈਦਾ, ਇਨ੍ਹਾਂ ਲਈ ‘ਤਰੀਕੇ’ ਇਹ ਹੱਲ ਦੇ ਨੇ।
ਵੋਟਾਂ ਮੁਛ ਕੇ ਗੱਦੀਆਂ ਮੱਲ ਬਹਿੰਦੇ, ‘ਆਮ ਲੋਕ’ ਮੁਸੀਬਤਾਂ ਝਲਦੇ ਨੇ।
‘ਧਰਤੀ ਮਾਂ’ ਏ ਸਾਰੀ ਮਨੁੱਖਤਾ ਦੀ, ਇਸ ਨੂੰ ਵੰਡਿਆ ਪਿਆ ਰਿਆਸਤਾਂ ਨੇ।
ਕਿਸੇ ਕਾਲ ਦਾ ਫੋਲ ਇਤਿਹਾਸ ਦੇਖੋ, ਪਾਏ ਰੰਗ ਵਿਚ ਭੰਗ ਸਿਆਸਤਾਂ ਨੇ !
-ਤਰਲੋਚਨ ਸਿੰਘ ‘ਦੁਪਾਲ ਪੁਰ’। ਮੋਬਾਈਲ : 001-408-915-1268