
ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਲਈ, ਅੰਨਦਾਤਾ ਥਾਂ-ਥਾਂ ਸੜਕਾਂ ਤੇ ਪੱਬਾਂ ਭਾਰ ਬੈਠਾ
ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਲਈ,
ਅੰਨਦਾਤਾ ਥਾਂ-ਥਾਂ ਸੜਕਾਂ ਤੇ ਪੱਬਾਂ ਭਾਰ ਬੈਠਾ,
ਵਾਅਦੇ ਕੀ ਸੀ ਤੇ ਵੇਖੋ ਕੀ ਹੁਣ ਕਰਨ ਲੱਗੀ,
ਹਰੇਕ ਸੋਚੇ ਮੈਂ ਚੁਣ ਕੈਸੀ ਸਰਕਾਰ ਬੈਠਾ,
ਮੀਡੀਆ ਦੇਸ਼ ਦਾ ਅੱਜ ਵਿਕਾਊ ਫਿਰ ਹੋਇਆ,
ਜੋ ਭਾਜਪਾ ਦੀ ਹਰ ਗੱਲ ਤੇ ਫੁੱਲ ਖਿਲਾਰ ਬੈਠਾ,
ਇਸ ਮੁੱਦੇ ਤੇ ਸਿਆਸਤ ਵੀ ਗਰਮਾਈ ਪੂਰੀ,
ਜਣਾ-ਖਣਾ ਹੀ ਜੱਟਾਂ ਦਾ ਬਣ ਵਫ਼ਾਦਾਰ ਬੈਠਾ,
ਕਾਂਗਰਸੀ ਆਖਦੇ ਕਿਸਾਨਾਂ ਦੇ ਅਸੀ ਦਰਦੀ,
ਅਕਾਲੀ ਦਲ ਵੀ ਕੁਰਬਾਨੀ ਲਈ ਤਿਆਰ ਬੈਠਾ,
ਝਾੜੂ ਵਾਲਾ ਵੀ ਜਮਾਉਣੇ ਪੱਕੇ ਪੈਰ ਚਾਹੁੰਦਾ,
ਦਸ ਲੋਕਾਂ ਤਾਈ ਇਨ੍ਹਾਂ ਦੇ ਗੂੜ੍ਹੇ ਪਿਆਰ ਬੈਠਾ,
ਆਵੇ ਸਮਝ ਨਾ ਕਿਹੜੇ ਤੇ ਯਕੀਨ ਕਰੀਏ,
ਹਰ ਕੋਈ ਅਪਣੇ ਹੀ ਵਧਾਈ ਕਾਰੋਬਾਰ ਬੈਠਾ,
ਹੋ ਸਕਦੈ ਕਿਸੇ ਨੂੰ ਪੜ੍ਹ ਕੇ ਬੜੀ ਠੇਸ ਲੱਗੇ,
ਕਿਉਂਕਿ ਰਾਜਾ ਬੜਾ ਹੀ ਕੌੜਾ ਸੱਚ ਉਚਾਰ ਬੈਠਾ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585