
ਪਖੰਡੀ ਸਾਧ ਅੱਜ ਪੰਜਾਬ ਅੰਦਰ, ਹੋ ਗਏ ਨੇ ਬੜੇ ਸਰਗਰਮ ਬੇਲੀ,
ਪਖੰਡੀ ਸਾਧ ਅੱਜ ਪੰਜਾਬ ਅੰਦਰ, ਹੋ ਗਏ ਨੇ ਬੜੇ ਸਰਗਰਮ ਬੇਲੀ,
ਸਾਰੇ ਧਰਮਾਂ ਦੇ ਲੋਕ ਨੇ ਲੱਗੇ ਪਿੱਛੇ, ਛੱਡ ਆਪੋ ਅਪਣੇ ਧਰਮ ਬੇਲੀ,
ਨਸ਼ੇ ਵਿਚ ਟੱਲੀ ਹੋ ਕਹਿਣ ਬਾਬੇ, ਬਦਲ ਦਿਆਂਗੇ ਤੁਹਾਡੇ ਕਰਮ ਬੇਲੀ,
ਮਾਰ ਜਾਣ ਉਡਾਰੀ ਫਿਰ ਲਭਦੇ ਨਾ, ਖਾਲੀ ਜੇਬ ਜਦ ਹੋ ਜਾਏ ਗਰਮ ਬੇਲੀ,
ਕਈ ਸਿੱਖ ਵੀ ਇਨ੍ਹਾਂ ਦੇ ਖਰੌੜਿਆ ਵਿਚ, ਨੱਕ ਰਗੜਦੇ ਲਾਹ ਕੇ ਸ਼ਰਮ ਬੇਲੀ,
ਕਹੇ ‘ਗੋਸਲ’ ਝੂਠੇ ਸਾਧਾਂ ਤੋਂ, ਨਾ ਅਪਣਾ ਆਪ ਲੁਟਾਉ ਵੀਰੋ,
ਰੱਬ ਇਕ ਹੈ ਉਸ ਨੂੰ ਦਿਲੋਂ ਮੰਨੋ, ਗੱਲ ਸੱਭ ਨੂੰ ਇਹ ਸਮਝਾਉ ਵੀਰੋ,
ਪੱਲੇ ਕੁੱਝ ਵੀ ਨਹੀਂ ਇਨ੍ਹਾਂ ਠੱਗਾਂ ਦੇ, ਆਪ ਬਚੋ ਤੇ ਹੋਰਾਂ ਨੂੰ ਬਚਾਉ ਵੀਰੋ,
ਇਕੱਠੇ ਹੋ ਕੇ ਇਨ੍ਹਾਂ ਵਿਹਲੜਾਂ ਨੂੰ, ਤੁਸੀ ਪੰਜਾਬ ਵਿਚੋਂ ਭਜਾਉ ਵੀਰੋ।
-ਗੁਰਵਿੰਦਰ ਗੋਸਲ, ਸੰਪਰਕ : 97796-96042