
Poem: ਰੋਟੀ ਖਾਣ ਲਈ, ਰੋਟੀ ਨੂੰ ਕਮਾਉਣ ਨਿਕਲੇ
ਰੋਟੀ ਖਾਣ ਲਈ, ਰੋਟੀ ਨੂੰ ਕਮਾਉਣ ਨਿਕਲੇ,
ਰੋਟੀ ਕਮਾ ਲਈ, ਪਰ ਖਾਣ ਲਈ ਸਮਾਂ ਲਗਦਾ ਜਮ੍ਹਾਂ ਨਹੀਂ।
ਘਰਾਂ ਤੋਂ ਬੜੇ ਦੂਰ, ਬਣ ਕੇ ਪ੍ਰਦੇਸੀ ਬੈਠੇ ਆਂ,
ਯਾਦ ਪਿੰਡ ਦੀ ਸਤਾਉਂਦੀ, ਦਿਲ ਲਗਦਾ ਜਮ੍ਹਾਂ ਨਹੀਂ।
ਅੱਗੇ ਬੈੱਡ ਉੱਤੇ ਰੋਟੀ, ਉੱਤੋਂ ਨਖ਼ਰੇ ਹਜ਼ਾਰ ਸੀ,
ਹੁਣ ਜੋ ਵੀ ਮਿਲ ਜਾਂਦਾ, ਹੋਰ ਮੰਗਦਾ ਜਮ੍ਹਾਂ ਨਹੀਂ।
ਵਰਤ ਦੇ ਬਹਾਨੇ, ਰੋਟੀ ਛੱਡ ਦਿੰਦੇ ਇਕ ਦਿਨ,
ਅੱਕੇ ਭੁੱਖੇ ਵੀ ਰਹੋ ਆਯੁਰਵੇਦ ਇਹੋ ਗੱਲ ਕਹਿਣ ਲਗਿਆ।
ਫ਼ੋਨ ਮਾਂ ਦਾ ਆਇਆ ਤੇ ਜਦੋਂ ਰੋਟੀ ਖਾਣ ਦਾ ਪੁੱਛਿਆ,
ਝੂਠ ਬੋਲ ਦਿਤਾ ਰੋਟੀ ਕਦੋਂ ਦੀ ਖਾਧੀ ਏ ਬਸ ਪੈਣ ਲਗਿਆ।
- ਜਿੰਦਰ ਮਾਵੀ ਕੋਟ ਸ਼ਮੀਰ (ਮੋ. 7901738981)