
Poem: ਕਿਉਂ ਨਹੀਂ ਚੁਕ ਦੇ, ਦੇਰ ਕਿਉਂ ਲਾਈ ਜਾਂਦੇ, ਰੁਲੇ ਮੰਡੀਆਂ ਵਿਚ ਅਨਾਜ ਬਾਬਾ, ਟਰਾਲੀ ਲਾਹੁਣ ਨੂੰ ਮਿਲੇ ਨਾ ਥਾਂ ਕੋਈ, ਕੰਮ ਕਰੇ ਨਾ ਕੋਈ ਲਿਹਾਜ ਬਾਬਾ।
Poem in punjabi: ਕਿਉਂ ਨਹੀਂ ਚੁਕ ਦੇ, ਦੇਰ ਕਿਉਂ ਲਾਈ ਜਾਂਦੇ, ਰੁਲੇ ਮੰਡੀਆਂ ਵਿਚ ਅਨਾਜ ਬਾਬਾ।
ਟਰਾਲੀ ਲਾਹੁਣ ਨੂੰ ਮਿਲੇ ਨਾ ਥਾਂ ਕੋਈ, ਕੰਮ ਕਰੇ ਨਾ ਕੋਈ ਲਿਹਾਜ ਬਾਬਾ।
ਕਿੰਨੇ ਦਿਨ ਹੋਏ ਕਿਸਾਨ ਬੈਠਿਆਂ ਨੂੰ, ਲੜੀ ਜਾਂਵਦੀ ਪਿੰਡੇ ਖਾਜ ਬਾਬਾ।
ਫ਼ਸਲ ਆਉਣੋਂ ਪਹਿਲਾਂ ਨਹੀਂ ਪ੍ਰਬੰਧ ਕੀਤੇ, ਉਦੋਂ ਸੁਣੀਂ ਨਹੀਂ ਕੋਈ ਅਵਾਜ਼ ਬਾਬਾ।
ਰੁਕੇ ਪਏ ਦੁਕਾਨਾਂ ਦੇ ਸਭ ਲੈਣ ਦੇਣੇ, ਪਵੇ ਰਕਮ ਨੂੰ ਵਾਧੂ ਵਿਆਜ ਬਾਬਾ।
ਵੋਟਾਂ ਤੋਂ ਪਹਿਲਾਂ ਕਰੇ ਇਕਰਾਰ ਜਿਹੜੇ, ਉਘੜਦੇ ਜਾਂਦੇ ਝੂਠੇ ਪਾਜ਼ ਬਾਬਾ।
ਪੱਤੋ, ਚੁੱਕੋ ਫ਼ਸਲਾਂ ਹੋਣ ਕਿਸਾਨ ਵਿਹਲੇ, ਕਰਨ ਅਪਣਾ ਕੋਈ ਕੰਮ ਕਾਜ ਬਾਬਾ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ।
ਮੋਬਾਈਲ : 94658-21417