Poem in punjabi : ਤਾਰਾਂ ਤੋਂ ਪਰਲੇ ਪਾਸੇ, ਇਕ ਵਸਦਾ ਹੋਰ ਪੰਜਾਬ ਬਈ
ਤਾਰਾਂ ਤੋਂ ਪਰਲੇ ਪਾਸੇ, ਇਕ ਵਸਦਾ ਹੋਰ ਪੰਜਾਬ ਬਈ
ਸਾਡੇ ਕੋਲੋਂ ਖੋਹ ਲਏ ਉਸ, ਪੰਜਾਬ ਨੇ ਤਿੰਨ ਆਬ ਬਈ
ਉਸੇ ਹੀ ਆਬ ਬਦਲੇ ਅੱਜ ਚਿੱਟਾ ਪਿਆ ਘੱਲਦਾ ਏ
ਸਾਡੇ ਹੀ ਪੈਸੇ ਦੇ ਨਾਲ, ਉਨ੍ਹਾਂ ਪੰਜਾਬ ਪਿਆ ਚਲਦਾ ਏ
ਸਾਡੇ ਹੀ ਪੈਸੇ ਦੇ ਨਾਲ ..................................
ਉਨ੍ਹਾਂ ਦੇ ਚੱਕਰਵਿਊ ਵਿਚ, ਫਸ ਗਏ ਸਾਡੇ ਮੁੰਡੇ ਨੇ
ਉਨ੍ਹਾਂ ਤੋਂ ਲੈ ਕੇ ਅਸਲਾ, ਗੱਭਰੂ ਬਣਦੇ ਪਏ ਗੁੰਡੇ ਨੇ
ਪਾਣੀ ਸਿਰ ਤੋਂ ਜਾਵੇ ਲੰਘਦਾ, ਸਿਵਾ ਪਿਆ ਜਲਦਾ ਏ
ਸਾਡੇ ਹੀ ਪੈਸੇ ਦੇ ਨਾਲ, ਉਨ੍ਹਾਂ ਦਾ ਪੰਜਾਬ ਪਿਆ ਚਲਦਾ ਏ
ਸਾਡੇ ਹੀ ਪੈਸੇ ਦੇ ਨਾਲ ..................................
ਤਲਵਾਰਾਂ ਨਾਲ ਲੜਨ ਵਾਲੇ, ਅੱਜ ਸੂਈਆਂ ਨਾਲ ਮਰ ਚਲੇ
ਹੱਸਦੇ ਵਸਦੇ ਘਰ ਉਹ ਅਪਣੇ, ਆਪੇ ਹੀ ਸੁੰਨੇ ਉਹ ਕਰ ਚਲੇ
ਨੌਜਵਾਨੀ ਜਾਵੇ ਡੁੱਬਦੀ ਅੱਜ ਕੋਈ ਨਾ ਤਰਾਕੂ ਠਲਦਾ ਏ
ਸਾਡੇ ਹੀ ਪੈਸੇ ਦੇ ਨਾਲ, ਉਨ੍ਹਾਂ ਦਾ ਪੰਜਾਬ ਪਿਆ ਚਲਦਾ ਏ
ਸਾਡੇ ਹੀ ਪੈਸੇ ਦੇ ਨਾਲ ...................................
ਪਾਪੀ ਕਦੋਂ ਛਡਣਗੇ ਖਹਿੜਾ ਸਾਡਾ, ਸਮਝ ਕੋਈ ਆਵੇ ਨਾ
ਵਾਸਤਾ ਜੇ ਰੱਬ ਦਾ ਲੋਕੋ, ਕੋਈ ਭੁੱਲ ਕੇ ਵੀ ਚਿੱਟਾ ਲਾਵੇ ਨਾ
ਚਿੱਟੇ ਦਾ ਸਿੱਟਾ ਮਾੜਾ, ਸਿੱਧਾ ਸਿਵਿਆਂ ਨੂੰ ਪਿਆ ਘੱਲਦਾ ਏ
ਸਾਡੇ ਹੀ ਪੈਸੇ ਦੇ ਨਾਲ, ਉਨ੍ਹਾਂ ਦਾ ਪੰਜਾਬ ਪਿਆ ਚਲਦਾ ਏ
ਸਾਡੇ ਹੀ ਪੈਸੇ ਦੇ ਨਾਲ ........................................
ਚਿੱਟੇ ਨੇ ਹੌਲੀ ਹੌਲੀ ਕਰ ਕੇ ਪਾ ਲਿਆ ਪੰਜਾਬ ਨੂੰ ਘੇਰਾ ਏ
ਇੱਕਠੇ ਹੋ ਕੇ ਨੱਥ ਪਾ ਲਈਏ, ਹਾਲੇ ਵੀ ਸਮਾਂ ਬਥੇਰਾ ਏ
ਲਗਦਾ ਨਹੀਂ ਜਸਵਿੰਦਰਾ ਕੋਈ, ਅਸਰ ਹੋਣਾ ਤੇਰੀ ਗੱਲ ਦਾ ਏ
ਸਾਡੇ ਹੀ ਪੈਸੇ ਦੇ ਨਾਲ, ਉਨ੍ਹਾਂ ਦਾ ਪੰਜਾਬ ਪਿਆ ਚਲਦਾ ਏ
ਸਾਡੇ ਹੀ ਪੈਸੇ ਦੇ ਨਾਲ ......................................
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ, 7589155501