
ਨੀਂਹ ਰੱਖੀ ਜਿਥੇ ਬੇਈਮਾਨਾਂ ਨੇ, ਕਰਾਂ ਕਿਸ ਤੋਂ ਵਫ਼ਾ ਦੀ ਆਸ ਇਥੇ,
ਨੀਂਹ ਰੱਖੀ ਜਿਥੇ ਬੇਈਮਾਨਾਂ ਨੇ, ਕਰਾਂ ਕਿਸ ਤੋਂ ਵਫ਼ਾ ਦੀ ਆਸ ਇਥੇ,
ਦੁਖੀ ਹੋ ਕੇ ਅਕਾਲੀ ਲਾਏ ਖੂੰਜੇ, ਕਾਂਗਰਸ ਵੀ ਆਈ ਨਾ ਰਾਸ ਇਥੇ,
ਬੋਲਬਾਲਾ ਹੈ ਅੱਜ ਨਸ਼ਿਆਂ ਦਾ, ਬਣਾਈ ਜਵਾਨੀ ਜਿਵੇਂ ਲਾਸ਼ ਇਥੇ,
ਹਮਾਇਤ ਵਿਚ ਜੇ ਕੰਮ ਚਲਦੇ ਨੇ, ਉਹ ਬੰਦੇ ਜਿਹੜੇ ਕੁੱਝ ਖ਼ਾਸ ਇਥੇ,
ਉਹ ਰਾਜਨੀਤੀ ਦੀ ਸ਼ਰਨ ਵਿਚ, ਨੋਚਣ ਗ਼ਰੀਬ ਦਾ ਸਾਰੇ ਮਾਸ ਇਥੇ,
ਬੈਠੇ ਅੱਜ ਤਕ ਵਿਚ ਉਮੀਦਾਂ ਦੇ, ਅਜੇ ਮਿਲਿਆ ਨਹੀਂ ਵਿਸ਼ਵਾਸ ਇਥੇ,
ਰਲਮਿਲ ਕੇ ਆਪਾਂ ਨੇ ਹੈ ਕਢਣਾ, ਇਸ ਦੁੱਖ ਦਾ ਹੁਣ ਕੋਈ ਹੱਲ ਇਥੇ,
ਇਕ ਸਿੱਕੇ ਦੇ ਦੋ ਪਿਹਲੂ ਇਹ, ਸਾਨੂੰ ਲੁਟਿਆ ਜਿਨ੍ਹਾਂ ਨੇ ਰੱਲ ਇਥੇ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688