
ਬਿਆਨਬਾਜ਼ੀ
ਐਵੇਂ ਸਮਾਜ ਵਿਚ ਨਾ ਨਫ਼ਰਤ ਭਰਿਆ ਕਰੋ।
ਜ਼ਰਾ ਸੋਚ ਸਮਝ ਕੇ ਬਿਆਨਬਾਜ਼ੀ ਕਰਿਆ ਕਰੋ।
ਸੁਖਾਲੀਆਂ ਨਹੀਂ ਸਿਰਾਂ ਤੋਂ ਪੱਗਾਂ ਲਾਹੁਣੀਆਂ,
ਸਿੰਘਾਂ ਨੂੰ ਸਾਜਣ ਵਾਲੇ ਤੋਂ ਵੀ ਜ਼ਰਾ ਡਰਿਆ ਕਰੋ।
ਹੁੰਦੇ ਆਪਸੀ ਮੱਤਭੇਦ ਮੰਨਿਆ ਬਹੁਤ ਸਾਰੇ ਨੇ,
ਪਰ ਧਾਰਮਕ ਚਿੰਨ੍ਹ ਤੇ ਇਕੋ ਦਮ ਨਾ ਵਰਿ੍ਹਆ ਕਰੋ।
ਗ਼ਲਤੀ ਮੰਨ ਕੇ ਮਾਫ਼ੀ ਮੰਗਣ ਵਾਲਾ ਵੱਡਾ ਹੁੰਦਾ ਹੈ,
ਫੋਕੀ ਹਉਮੈ ਵਿਚ ਨਾ ਲੜ-ਲੜ ਮਰਿਆ ਕਰੋ।
ਭਗਤ ਸਿੰਘ ਨੂੰ ਨਿੰਦ ਕੇ ਨਹੀਂ ਕੋਈ ਹੀਰੋ ਬਣਨਾ,
ਜ਼ਰਾ ਸੋਚ ਸਮਝ ਕੇ ਅਪਣਾ ਪੱਖ ਧਰਿਆ ਕਰੋ।
ਭਾਈਚਾਰਕ ਸਾਂਝ ਨੂੰ ਕਾਇਮ ਰਹਿਣ ਦਿਉ ਵੀਰੋ,
ਆਖੇ ਸ਼ਾਇਰ ਮੀਤ ਅਮਨ ਸ਼ਾਂਤੀ ਨੂੰ ਜਰਿਆ ਕਰੋ।
- ਜਸਵਿੰਦਰ ਮੀਤ ਭਗਵਾਨ ਪੁਰਾ
(ਨਾਈਵਾਲਾ) ਸੰਗਰੂਰ। ਮੋਬਾਈਲ : 9815205657