
ਸੁਣ ਵੇ ਪੰਜਾਬ ਸਿਆਂ, ਤੇਰੇ ਅਪਣਿਆਂ ਨਾ ਵਫ਼ਾ ਨਿਭਾਈ,
ਸੁਣ ਵੇ ਪੰਜਾਬ ਸਿਆਂ, ਤੇਰੇ ਅਪਣਿਆਂ ਨਾ ਵਫ਼ਾ ਨਿਭਾਈ,
ਪਾਣੀ ਦਾ ਸੋਕਾ, ਕੈਂਸਰ ਵਰਗੀ ਬਿਮਾਰੀ, ਤੇਰੇ ਹਿੱਸੇ ਆਈ,
80 ਫ਼ੀ ਸਦੀ ਪਾਣੀ ਹੋਰ ਰਾਜਾਂ ਨੂੰ, ਤੇਰੀ ਵੀਹ ਨਾਲ ਤਬਾਹੀ,
ਤੇਰੇ ਅਪਣੇ ਤੈਨੂੰ ਖਾਵਣ, ਨਾ ਇਨ੍ਹਾਂ ਕਦੇ ਤੇਰੀ ਸੁੱਖ ਮਨਾਈ,
ਬਹੁਤ ਤੇਰੇ ਬਣੇ ਰਹਿਬਰ, ਪਰ ਨਾ ਕਿਸੇ ਤੇਰੀ ਕਦਰ ਪਾਈ,
ਕੋਲਾ, ਸੋਨਾ, ਗੈਸ, ਪਟਰੌਲ, ਕੁਦਰਤੀ ਫੇਰ ਪਾਣੀ ਮੁਫ਼ਤ ਕਿਉਂ ਭਾਈ,
ਨਾ ਕੋਈ ਸੱਚਾ ਹਮਦਰਦ ਮਿਲਿਆ ਜਖਵਾਲੀ ਪੰਜਾਬ ਨੂੰ,
ਰੇਤ ਵਿਚ ਰੋਲ ਦਿਤਾ, ਗੁਰੂਆਂ ਪੀਰਾਂ ਦੇ ਪੰਜ-ਆਬ ਨੂੰ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444