
ਮੇਰੇ ਪਿਆਰ ਤੈਨੂੰ ਮੈਂ ਕੀ ਦੱਸਾਂ
ਮੇਰੇ ਪਿਆਰ ਤੈਨੂੰ ਮੈਂ ਕੀ ਦੱਸਾਂ,
ਕਿਵੇਂ ਜੀਂਦਾ ਹਾਂ ਤੇਰੇ ਤੋਂ ਬਗ਼ੈਰ, ਤੈਨੂੰ ਮੈਂ ਕੀ ਦੱਸਾਂ।
ਜਦੋਂ ਖੋਲ੍ਹਦਾ ਹਾਂ ਦਿਲ ਵਿਚ ਪਿਆਰ ਮੈਖ਼ਾਨਾ,
ਉਦੋਂ ਹੁੰਦਾ ਹਾਂ ਮਦਹੋਸ਼, ਤੈਨੂੰ ਮੈਂ ਕੀ ਦੱਸਾਂ।
ਤੇਰੀ ਸਹੇਲੀ ਹੈ ਕੁਦਰਤ ਤਾਹੀਉਂ ਪਿਆਰ ਕਰਦਾ ਹਾਂ,
ਜੋ ਚਾਹਾਂ ਮਿਲ ਜਾਂਦੈ, ਤੈਨੂੰ ਮੈਂ ਕੀ ਦੱਸਾਂ।
ਏ ਸੱਜਣੀ ਮੈਂ ਤਾਂ ਸਿਰਫ਼ ਤੇਰੀ ਹੀ ਖ਼ੈਰ ਮਨਾਵਾਂਗਾ,
ਉਹ ਕਿਵੇਂ, ਤੈਨੂੰ ਮੈਂ ਕੀ ਦੱਸਾਂ।
'ਸ਼ਿਵ' ਉਦਾਸ ਨਹੀਂ ਹੈਰਾਨ ਨਹੀਂ, ਦੁਖੀ ਨਹੀਂ, ਸੁਖੀ ਨਹੀਂ,
ਜਿਵੇਂ ਤੂੰ ਬਸ ਉਵੇਂ ਹੀ, ਤੈਨੂੰ ਮੈਂ ਕੀ ਦੱਸਾਂ।
-ਸ਼ਿਵਚਰਨ ਸਿੰਘ, ਸੰਪਰਕ : 97814-06324