
ਸਾਧਾਂ ਢੋਂਗੀਆਂ ਨੂੰ ਨਿੱਤ ਹੀ ਪੈਰੋਲ ਮਿਲਦੀ, ਸਿੰਘਾਂ ਨਾਲ ਹੁੰਦਾ ਬੜਾ ਮਾੜਾ ਦਸਤੂਰ...
ਬੰਦੀ ਸਿੰਘਾਂ ਨੂੰ ਰਿਹਾਈ ਕਦੋਂ ਮਿਲੂਗੀ ਹਜ਼ੂਰ,
ਗੌਰ ਇਸ ਮਸਲੇ ’ਤੇ ਕਰਿਉ ਜ਼ਰੂਰ।
ਸਾਧਾਂ ਢੋਂਗੀਆਂ ਨੂੰ ਨਿੱਤ ਹੀ ਪੈਰੋਲ ਮਿਲਦੀ,
ਸਿੰਘਾਂ ਨਾਲ ਹੁੰਦਾ ਬੜਾ ਮਾੜਾ ਦਸਤੂਰ।
ਬਲਾਤਕਾਰੀ ਭੋਗਦੇ ਸਹੂਲਤਾਂ ਵੀਆਈਪੀ,
ਖਾ ਖਾ ਕੇ ਢਿੱਡ ਬਣ ਗਏ ਤੰਦੂਰ।
ਸਜ਼ਾ ਪੂਰੀ ਹੋ ਕੇ ਵੀ ਰਿਹਾਈ ਨਾ ਮਿਲੀ,
ਸਰਕਾਰਾਂ ਦਾ ਵਤੀਰਾ ਬੜਾ ਹੀ ਕਰੂਰ।
ਥੂ ਕੌੜੇ ਆਖ ਕੇ ਸਬਰ ਕਰ ਲਈਦੈ,
ਸਾਡੇ ਮੂੰਹਾਂ ਤਕ ਕਦੋਂ ਪਹੁੰਚਣੇ ਅੰਗੂਰ।
ਸੱਚਿਆਂ ਦੇ ਹੱਕ ਵਿਚ ਹੋਣਾਂ ਕਦੋਂ ਫ਼ੈਸਲਾ,
ਖੌਰੇ ਕਦੋਂ ਪੈਣਾ ਹੈ ਜੀ ਆਸਾਂ ਤਾਈਂ ਬੂਰ।
ਝੂਠੇ ਨੂੰ ਚੁੱਕ ਲੈਣ ਮੋਢਿਆਂ ਦੇ ਉੱਤੇ,
ਸੱਚੇ ਬੰਦੇ ਵਿਚ ਸਾਰਾ ਕਢਦੇ ਕਸੂਰ।
ਮੰਨਿਆਂ ਕਿ ਉੱਚੀ ਉੱਚੀ ਨਾਹਰੇ ਨਹੀਉਂ ਲਾਉਂਦੀ ਮੈਂ,
ਪਰ ਕਲਮਾਂ ਦਾ ਵਾਰ ਦੀਪ ਕਰਾਂਗੀ ਜ਼ਰੂਰ।
-ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596