
ਅਪਣੇ ਤਕ ਹੀ ਸੀਮਤ ਅੱਜ ਹਰ ਬੰਦਾ,
ਅਪਣੇ ਤਕ ਹੀ ਸੀਮਤ ਅੱਜ ਹਰ ਬੰਦਾ,
ਮੋਹ ਪਿਆਰ ਹੁਣ ਲੋਕਾਂ ਵਿਚ ਘੱਟ ਦਿਸਦੇ,
ਸਹਿਣਸ਼ੀਲਤਾ ਨਾ ਕਿਸੇ ਵਿਚ ਰਹਿ ਗਈ,
ਪੈਂਦੇ ਗੱਲ-ਗੱਲ ਉਤੇ ਮੁੱਕੇ ਵੱਟ ਦਿਸਦੇ,
ਹਰ ਰਿਸ਼ਤੇ ਵਿਚੋਂ ਮਤਲਬ ਦੀ ਬੋਅ ਆਵੇ,
ਯਾਰ ਅੱਜ ਦੇ ਬਹੁਤੇ ਕੌਲੀ ਚੱਟ ਦਿਸਦੇ,
ਜਵਾਨੀ ਦੇਸ਼ ਦੀ ਨਸ਼ੇ ਵਿਚ ਜਾਵੇ ਗ਼ਰਕੀ,
ਕਾਨਿਆਂ ਵਰਗੇ ਕਈਆਂ ਦੇ ਪੱਟ ਦਿਸਦੇ,
ਵਿਰਲਾ ਟਾਵਾਂ ਹੀ ਇਥੇ ਚੰਗਾ ਗਾਉਣ ਵਾਲਾ,
ਬਹੁਤੇ ਮਾਰਦੇ ਸਿਰਾਂ ਵਿਚ ਫੱਟ ਦਿਸਦੇ,
ਬੜੇ ਭਾਲੇ ਪਰ ਮੈਨੂੰ ਨਹੀਂ ਕਿਤੇ ਉਹ ਲੱਭੇ,
ਬੜ੍ਹਕਾਂ ਗੀਤਾਂ ਵਿਚ ਮਾਰਦੇ ਜੋ ਜੱਟ ਦਿਸਦੇ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585