
ਅਪਣੇ ਜੀਵਨਕਾਲ ਵਿਚ ਜਿੰਨੇ ਰਵਿਦਾਸ ਜੀ ਮਨੂਵਾਦੀਆਂ ਨੂੰ ਚੁਭਦੇ ਸਨ, ਉਨੇ ਹੀ, ਬਲਕਿ ਉਸ ਤੋਂ ਵੀ ਜ਼ਿਆਦਾ ਅੱਜ ਵੀ ਚੁੱਭ ਰਹੇ ਹਨ। ਕਾਰਨ ਸਪੱਸ਼ਟ ਹੈ ਕਿਉਂਕਿ ਮਨੂੰਵਾਦ....
ਅਪਣੇ ਜੀਵਨਕਾਲ ਵਿਚ ਜਿੰਨੇ ਰਵਿਦਾਸ ਜੀ ਮਨੂਵਾਦੀਆਂ ਨੂੰ ਚੁਭਦੇ ਸਨ, ਉਨੇ ਹੀ, ਬਲਕਿ ਉਸ ਤੋਂ ਵੀ ਜ਼ਿਆਦਾ ਅੱਜ ਵੀ ਚੁੱਭ ਰਹੇ ਹਨ। ਕਾਰਨ ਸਪੱਸ਼ਟ ਹੈ ਕਿਉਂਕਿ ਮਨੂੰਵਾਦ ਦੇ ਬਖੀਏ ਉਧੇੜਨ ਵਿਚ ਭਗਤ ਜੀ ਮੋਹਰੀਆਂ ਵਿਚੋਂ ਰਹੇ ਹਨ। ਦਿੱਲੀ ਵਿਚਲਾ ਭਗਤ ਜੀ ਦੇ ਨਾਮ ਉਪਰ ਬਣਿਆ ਮੰਦਰ ਜਿਹੜਾ ਕਿ ਪੰਜ ਸੌ ਸਾਲ ਪੁਰਾਣਾ ਦਸਿਆ ਜਾ ਰਿਹਾ ਹੈ, ਢਾਹ ਕੇ ਮਨੂਵਾਦ ਭੰਗੜੇ ਪਾ ਰਿਹਾ ਹੈ। ਇੰਜ ਲਗਦਾ ਹੈ ਜਿਵੇਂ ਸੱਚ ਦੇ ਸੂਰਜ ਅੱਗੇ ਕੂੜ ਦੇ ਕਾਲੇ ਬੱਦਲ ਕਹਿ ਰਹੇ ਹੋਣ ਕਿਥੇ ਹੈ ਸੱਚ ਦਾ ਸੂਰਜ? ਪਰ ਇਹ ਨਾ ਭੁੱਲੋ ਕਿ ਸੂਰਜ ਹਮੇਸ਼ਾ ਲਈ ਕਾਇਮ ਦਾਇਮ ਹੈ ਤੇ ਕੂੜ ਦੇ ਬੱਦਲ ਦੀ ਇਹ ਕੁੱਝ ਪਲ ਦੀ ਖੇਡ ਹੈ।
Supreme Court
ਇਸ ਸਾਰੇ ਵਰਤਾਰੇ ਵਿਚ ਸੁਪਰੀਮ ਕੋਰਟ ਦਾ ਮਨੂਵਾਦ ਦਾ ਸਾਥ ਦੇਣਾ ਹੈਰਾਨ ਕਰਨ ਵਾਲਾ ਹੈ। ਅਜੇ ਕੁੱਝ ਦਿਨ ਪਹਿਲਾਂ ਕਿਸੇ ਜਾਇਦਾਦ ਦੇ ਝਗੜੇ ਵਿਚ ਸੁਪਰੀਮ ਕੋਰਟ ਨੇ ਅਪਣੀ ਰੂਲਿੰਗ ਵਿਚ ਕਿਹਾ ਸੀ ਕਿ ਜੇ ਕਾਬਜ਼ ਧਿਰ ਕਾਨੂੰਨੀ ਜਾਂ ਗ਼ੈਰ ਕਾਨੂੰਨੀ ਤੌਰ ਉਤੇ ਕਿਸੇ ਜਾਇਦਾਦ ਉਪਰ 12 ਸਾਲ ਤੋਂ ਵੱਧ ਸਮੇਂ ਲਈ ਅਪਣਾ ਕਬਜ਼ਾ ਬਰਕਰਾਰ ਰਖਦੀ ਹੈ ਤੇ ਜੇਕਰ ਇਸ ਅਰਸੇ ਦੌਰਾਨ ਅਸਲੀ ਮਾਲਕ ਵਲੋਂ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਜਾਂਦੀ ਤਾਂ ਕਾਬਜ਼ ਧਿਰ ਨੂੰ ਹੀ ਅਸਲੀ ਮਾਲਕ ਸਮਝਿਆ ਜਾਵੇਗਾ। ਫਿਰ ਪੰਜ ਸੌ ਸਾਲ ਪੁਰਾਣੇ ਮੰਦਰ ਨੂੰ ਤੁੜਵਾਉਣ ਵੇਲੇ ਇਸ ਰੂÇਲੰਗ ਵਲ ਧਿਆਨ ਕਿਉਂ ਨਾ ਦਿਤਾ ਗਿਆ ਜਦੋਂ ਕਿ ਇਹ ਮੰਦਰ ਇਕ ਆਮ ਜਾਇਦਾਦ ਨਾ ਹੋ ਕੇ ਕਰੋੜਾਂ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਹੈ? ਫਿਰ ਇਹ ਦੋਹਰਾ ਮਾਪਦੰਡ ਕਿਉਂ? ਕੀ ਇਸ ਲਈ ਕਿ ਇਹ ਮੰਦਰ ਦਬੇ ਕੁਚਲੇ ਲੋਕਾਂ ਦੀ ਤਰਜਮਾਨੀ ਕਰਦਾ ਹੈ? -ਰਣਧੀਰ ਸਿੰਘ ਭੁੱਲਰ, ਸੰਪਰਕ : 94784-39171