ਗਾਂਧੀ ਜਯੰਤੀ 'ਤੇ ਵਿਸ਼ੇਸ਼ : ਭਾਰਤ ਦੀ ਆਜ਼ਾਦੀ ਦਾ ਅਧਿਆਤਮਕ ਨੇਤਾ ਮਹਾਤਮਾ ਗਾਂਧੀ
Published : Oct 1, 2022, 1:46 pm IST
Updated : Oct 1, 2022, 2:01 pm IST
SHARE ARTICLE
 Mahatma Gandhi
Mahatma Gandhi

ਪੂਰੇ ਦੇਸ਼ ਵਿੱਚ ਗਰੀਬੀ ਦੇ ਖਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖਤਮ ਕਰਨ ਲਈ ਅੰਦੋਲਨ ਚਲਾਏ।

 

ਨਵੀਂ ਦਿੱਲੀ:  2 ਅਕਤੂਬਰ ਦਾ ਦਿਨ ਭਾਰਤ ਦੇ ਇਤਿਹਾਸ 'ਚ ਇਕ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ ਸੀ। ਜੀ ਹਾਂ, ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ 'ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਹੈ। ਗਾਂਧੀ ਜੀ ਨੇ ਸੱਤਿਆ ਅਤੇ ਅਹਿੰਸਾ ਨੂੰ ਆਪਣਾ ਇਕ ਅਚੂਕ ਹਥਿਆਰ ਬਣਾਇਆ।

ਜਿਸ ਦੇ ਅੱਗੇ ਤਾਕਤਵਰ ਬ੍ਰਿਟਿਸ਼ ਸਮਰਾਜ ਨੂੰ ਵੀ ਗੋਡੇ ਟੇਕਣੇ ਪਏ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਅਤੇ ਮਾਂ ਦਾ ਨਾਂ ਪੁਤਲੀਬਾਈ ਸੀ। ਮਹਾਤਮਾ ਗਾਂਧੀ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਛੋਟੀ ਉਮਰ ਵਿਚ ਉਨ੍ਹਾਂ ਦੀ ਜ਼ਿੰਦਗੀ 'ਤੇ ਪਰਿਵਾਰ ਅਤੇ ਮਾਂ ਦੇ ਧਾਰਮਿਕ ਵਿਚਾਰਾਂ ਦਾ ਡੂੰਘਾ ਅਸਰ ਪਿਆ ਸੀ। 

ਸ਼ੁਰੂਆਤੀ ਪੜ੍ਹਾਈ ਅਤੇ ਵਿਆਹ 
ਮੋਹਨਦਾਸ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਥਾਨਕ ਸਕੂਲਾਂ ਵਿਚ ਹੋਈ। ਉਹ ਰਾਜਕੋਟ ਸਥਿਤ ਅਲਬਰਟ ਹਾਈ ਸਕੂਲ 'ਚ ਵੀ ਪੜ੍ਹੇ। ਸਾਲ 1883 'ਚ ਕਰੀਬ 13 ਸਾਲ ਦੀ ਉਮਰ ਵਿਚ 6 ਮਹੀਨੇ ਵੱਡੀ ਕਸਤੂਰਬਾਈ ਮਕਨਜੀ ਨਾਲ ਉਨ੍ਹਾਂ ਦਾ ਵਿਆਹ ਹੋਇਆ। ਉਨ੍ਹਾਂ ਦੀ ਪਤਨੀ ਦਾ ਬਾਅਦ ਵਿਚ ਨਾਂ ਛੋਟਾ ਕਰ ਦਿੱਤਾ ਗਿਆ, ਕਸਤੂਰਬਾ ਕਿਹਾ ਜਾਣ ਲੱਗਾ। ਮੋਹਨਦਾਸ ਅਤੇ ਕਸਤੂਰਬਾ ਦੇ 4 ਪੁੱਤਰ ਹੋਏ। ਹਰੀਲਾਲ ਗਾਂਧੀ, ਮਣੀਲਾਲ ਗਾਂਧੀ, ਰਾਮਦਾਸ ਗਾਂਧੀ ਅਤੇ ਦੇਵਦਾਸ ਗਾਂਧੀ।

ਵਕਾਲਤ ਦੀ ਪੜ੍ਹਾਈ ਲਈ ਗਏ ਲੰਡਨ 
ਸਥਾਨਕ ਸਕੂਲਾਂ 'ਚ ਪੜ੍ਹਾਈ ਕਰਨ ਤੋਂ ਬਾਅਦ ਸਾਲ 1888 'ਚ ਗਾਂਧੀ ਜੀ ਵਕਾਲਤ ਦੀ ਪੜ੍ਹਾਈ ਕਰਨ ਲਈ ਲੰਡਨ ਗਏ। ਜੂਨ 1891 ਵਿਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। 

ਮੋਹਨਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਘਟਨਾ 
ਗਾਂਧੀ ਦੇ ਅਫਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੀ ਰੰਗ-ਭੇਦ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ ਵਿਚ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਗੂੰਜ ਭਾਰਤ ਤਕ ਪਹੁੰਚ ਚੁੱਕੀ ਸੀ। 1915 'ਚ ਭਾਰਤ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਨੇ ਗੁਜਰਾਤ ਦੇ ਅਹਿਮਦਾਬਾਦ 'ਚ ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਲੱਗਦਾ ਸੀ। ਆਪਣੀ ਆਦਤ ਮੁਤਾਬਕ ਗਾਂਧੀ ਨੇ ਖੁਦ ਹੀ ਸਫਾਈ ਦਾ ਕੰਮ ਆਪਣੇ ਹੱਥਾਂ 'ਚ ਲਿਆ ਸੀ। 

ਚੰਪਾਰਣ ਅੰਦੋਲਨ
ਭਾਰਤ ਆਉਣ ਤੋਂ ਬਾਅਦ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਜਨਤਕ ਪ੍ਰੋਗਰਾਮਾਂ 'ਚ ਸ਼ਾਮਲ ਹੋਣਾ ਸ਼ੁਰੂ ਕੀਤਾ। ਭਾਰਤ 'ਚ ਉਨ੍ਹਾਂ ਨੇ ਪਹਿਲੀ ਮਹੱਤਵਪੂਰਨ ਸਿਆਸੀ ਕਾਰਵਾਈ 1917 'ਚ ਬਿਹਾਰ ਦੇ ਚੰਪਾਰਣ ਤੋਂ ਨੀਲ ਅੰਦੋਲਨ ਦੀ ਸ਼ੁਰੂਆਤ ਤੋਂ ਕੀਤੀ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂਧੀ ਨੇ ਦੁੱਖ ਭਰੇ ਬ੍ਰਿਟਿਸ਼ ਕਾਨੂੰਨ ਤੋਂ ਮੁਕਤੀ ਦਿਵਾਈ। 

1919 'ਚ ਜਲਿਆਂਵਾਲਾ ਬਾਗ 'ਚ ਹਜ਼ਾਰਾਂ ਨਿਹੱਥੇ ਭਾਰਤੀ ਦਾ ਕਤਲੇਆਮ ਹੋਇਆ। ਦੇਸ਼ ਨੂੰ ਵੱਡਾ ਦੁੱਖ ਪਹੁੰਚਿਆ, ਜਿਸ ਨਾਲ ਜਨਤਾ ਵਿਚ ਗੁੱਸਾ ਅਤੇ ਹਿੰਸਾ ਦੀ ਅੱਗ ਭੜਕ ਉਠੀ। ਗਾਂਧੀ ਜੀ ਨੂੰ ਇਸ ਦਾ ਡੂੰਘਾ ਦੁੱਖ ਪਹੁੰਚਿਆ, ਇਸ ਲਈ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਰੌਲਟ ਐਕਟ ਵਿਰੁੱਧ 'ਸਵਿਨਯ ਅਵਗਿਆ ਅੰਦੋਲਨ' ਦੀ ਸ਼ੁਰੂਆਤ ਕੀਤੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement