ਸਪੋਕਸਮੈਨ ਦੇ ਬਾਨੀ ਮਰਹੂਮ ਸ. ਜੋਗਿੰਦਰ ਸਿੰਘ ਨੇ ਪਹਿਲਾਂ ਹੀ ਲਿਖ ਦਿਤਾ ਸੀ ਸੱਚ, ‘ਪਹਿਲਾਂ ਚੰਡੀਗੜ੍ਹ ਖੋਹ ਲਿਆ ਤੇ ਹੁਣ ਪਾਣੀ ਖੋਹ ਲਿਐ’
Published : May 2, 2025, 9:15 am IST
Updated : May 2, 2025, 10:29 am IST
SHARE ARTICLE
Sardar joginder singh water crisis rozana Spokesmantv News in punjabi
Sardar joginder singh water crisis rozana Spokesmantv News in punjabi

ਦਿੱਲੀ ਦੇ ‘ਮਹਾਰਾਜੇ’ ਪੰਜਾਬ ਕੋਲ ਕੁੱਝ ਵੀ ਕਿਉਂ ਨਹੀਂ ਰਹਿਣ ਦੇਣਾ ਚਾਹੁੰਦੇ?

 

Sardar joginder Singh water crisis rozana Spokesmantv News in punjabi : ਬੀਤੀ ਰਾਤ ਜੋ ਕੁੱਝ ਬੀ.ਬੀ.ਐਮ.ਬੀ ਵਿਚ ਵਾਪਰਿਆ, ਬੜਾ ਹੀ ਨਿੰਦਣਯੋਗ ਹੈ। ਰਾਤੋ-ਰਾਤ ਬੀ.ਬੀ.ਐਮ.ਬੀ ਦਾ ਡਾਇਰੈਕਟਰ ਅਕਾਸ਼ਦੀਪ ਸਿੰਘ ਨੂੰ ਹਟਾ ਕੇ ਹਰਿਆਣਾ ਕੇਡਰ ਦੇ ਅਧਿਕਾਰੀ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਾ ਦਿਤਾ ਤੇ ਬੋਰਡ ’ਤੇ ਦਬਾਅ ਪਾ ਕੇ ਹਰਿਆਣਾ ਲਈ ਪਾਣੀ ਮਨਜ਼ੂਰ ਕਰਵਾ ਲਿਆ। ਭਾਵੇਂ ਪੰਜਾਬੀ ਤੇ ਪੰਜਾਬ ਦੀ ਸਰਕਾਰ ਇਸ ਦਾ ਵਿਰੋਧ ਕਰ ਰਹੇ ਹਨ ਪਰ ਪੰਜਾਬ ਦੇ ਭਾਜਪਾਈ ਅਜੇ ਵੀ ਹਰਿਆਣਾ ਤੇ ਕੇਂਦਰ ਦੀ ਬੋਲੀ ਬੋਲ ਰਹੇ ਹਨ। ਇਹ ਖ਼ਦਸ਼ਾ ਮਰਹੂਮ ਸ. ਜੋਗਿੰਦਰ ਸਿੰਘ ਨੂੰ ਪਹਿਲਾਂ ਹੀ ਸੀ ਜਿਨ੍ਹਾਂ ਅਪਣੀ ਕਲਮ ਰਾਹੀਂ ਇਹ ਖ਼ਦਸ਼ਾ ਪ੍ਰਗਟ ਕਰ ਦਿਤਾ ਸੀ।

ਸ. ਜੋਗਿੰਦਰ ਸਿੰਘ ਦੇ ਵਿਚਾਰ: ਸਾਰੇ ਹਿੰਦੁਸਤਾਨ ਦਾ ਨਕਸ਼ਾ ਸਾਹਮਣੇ ਰੱਖ ਲਉ। ਪੰਜਾਬ ਵਲੋਂ ਦੇਸ਼ ਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਦਾ ਮੁਕਾਬਲਾ ਕਿਸੇ ਵੀ ਹੋਰ ਸੂਬੇ ਨਾਲ ਕਰ ਲਉ। ਪੰਜਾਬ ਨਾਲੋਂ ਅੱਗੇ ਲੰਘਦਾ ਕੋਈ ਨਜ਼ਰ ਨਹੀਂ ਆਵੇਗਾ। ਪੰਜਾਬ ਨੇ ਅਪਣੀ ਮਿਹਨਤ, ਕੁਰਬਾਨੀ ਅਤੇ ਦਰਿਆ ਦਿਲੀ ਨਾਲ, ਹਰ ਸਫ਼ਲਤਾ ਲੈ ਕੇ ਹਿੰਦੁਸਤਾਨ ਦੀ ਝੋਲੀ ਵਿਚ ਪਾਈ। ਮੁਗ਼ਲਾਂ ਤੋਂ ਲੈ ਕੇ ਅੰਗਰੇਜ਼ਾਂ ਤਕ ਅਤੇ 1947 ਤੋਂ ਮਗਰੋਂ ਚੀਨ ਅਤੇ ਪਾਕਿਸਤਾਨ ਤਕ ਤੋਂ ਪੁਛ ਕੇ ਦੇਖ ਲਉ ਸਾਰੇ ਹਿੰਦੁਸਤਾਨ ’ਚੋਂ ਉਹ ਸੱਭ ਤੋਂ ਵੱਧ ਡਰ ਕਿਸ ਦਾ ਮੰਨਦੇ ਸਨ ਤੇ ਹਨ? 2 ਫ਼ੀ ਸਦੀ ਦੀ ਮਾਮੂਲੀ ਗਿਣਤੀ ਵਾਲੇ ਹਿੰਦੁਸਤਾਨੀ ਸਿੱਖਾਂ ਤੋਂ ਉਹ ਸੱਭ ਤੋਂ ਵੱਧ ਭੈਅ ਖਾਂਦੇ ਹਨ। ਉਹ ਕਹਿੰਦੇ ਹਨ, ‘‘ਜੇ ਸਿੱਖ ਹਿੰਦੁਸਤਾਨ ਵਿਚ ਨਾ ਹੋਣ ਤਾਂ ਅਸੀ ਹਿੰਦੁਸਤਾਨ ਨੂੰ ਦਿਨੇ ਤਾਰੇ ਵਿਖਾ ਦਈਏ।’’ ਪਰ ਇਨ੍ਹਾਂ ਹੀ ਸਿੱਖਾਂ ਨੇ ਜਦੋਂ 1947 ਤੋਂ ਬਾਅਦ ਇਹ ਮੰਗ ਰੱਖੀ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਤਾਂ ਪੂਰੇ ਕਰ ਦਿਉ ਤਾਂ ਜਵਾਬ ਮਿਲਿਆ, ‘‘ਜਦੋਂ ਵਾਅਦੇ ਕੀਤੇ ਸੀ, ਉਹ ਵਕਤ ਹੋਰ ਸੀ, ਅੱਜ ਵਕਤ ਹੋਰ ਹੈ। ਹੁਣ ਚੰਗਾ ਰਹੇਗਾ, ਤੁਸੀ ਵੀ ਪੁਰਾਣੇ ਵਾਅਦਿਆਂ ਨੂੰ ਭੁਲ ਜਾਉ।’’ ਸਿੱਖ ਦਿਲ ਫੜ ਕੇ ਰਹਿ ਗਏ।

ਫਿਰ ਸਿੱਖਾਂ ਆਖਿਆ, ‘‘ਸਾਰੇ ਦੇਸ਼ ਵਿਚ ਹਰ ਭਾਸ਼ਾ ਦਾ ਵਖਰਾ ਰਾਜ ਬਣਾ ਰਹੇ ਹੋ, ਪੰਜਾਬ ਵਿਚ ਇਕ ਪੰਜਾਬੀ ਸੂਬਾ ਬਣਾ ਦਿਉ।’’ ਜਵਾਬ ਮਿਲਿਆ, ‘‘ਦਿਲੋਂ ਤੁਸੀ ਸਿੱਖ ਬਹੁਗਿਣਤੀ ਵਾਲਾ ਰਾਜ ਬਣਾਉਣਾ ਚਾਹੁੰਦੇ ਹੋ ਤੇ ਬਾਹਰੋਂ ਨਾਂ ਪੰਜਾਬੀ ਸੂਬੇ ਦਾ ਲੈਂਦੇ ਹੋ। ਨਹੀਂ ਬਣਾਵਾਂਗੇ।’’ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੇ ਜਵਾਬ ਦਿਤਾ, ‘‘ਸਾਡੇ ਦਿਲ ਵਿਚ ਕੀ ਏ ਤੇ ਤੁਹਾਡੇ ਵਿਚ ਕੀ ਏ, ਇਸ ਨੂੰ ਛੱਡ ਕੇ, ਉਸ ਤਰ੍ਹਾਂ ਹੀ ਪੰਜਾਬੀ ਸੂਬਾ ਤੁਸੀ ਆਪ ਬਣਾ ਦਿਉ, ਜਿਸ ਤਰ੍ਹਾਂ ਦੇ ਭਾਸ਼ਾਈ ਸੂਬੇ ਤੁਸੀ ਬਾਕੀ ਦੇਸ਼ ਵਿਚ ਬਣਾ ਰਹੇ ਹੋ। ਨਾ ਸਾਡੇ ਦਿਲ ਦੀ ਸੁਣੋ, ਨਾ ਅਪਣੇ ਦਿਲ ਦੀ, ਬਸ ਸਰਕਾਰੀ ਫ਼ੈਸਲਾ ਪੱਖਪਾਤ ਕੀਤੇ ਬਿਨਾਂ, ਸਾਰੇ ਦੇਸ਼ ਵਾਂਗ, ਪੰਜਾਬ ਵਿਚ ਵੀ ਲਾਗੂ ਕਰ ਦਿਉ।’’

ਪੰਡਤ ਨਹਿਰੂ ਨੇ 15 ਅਗੱਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਐਲਾਨ ਕੀਤਾ, ‘‘ਪੰਜਾਬੀ ਸੂਬਾ ਕਭੀ ਨਹੀਂ ਬਨੇਗਾ। ਯੇਹ ਹਮੇਸ਼ਾ ਅਕਾਲੀਉਂ ਕੇ ਦਿਮਾਗ਼ੋਂ ਮੇਂ ਹੀ ਰਹੇਗਾ।’’ ਕਿਉਂ ਬਈ? ਕੋਈ ਜਵਾਬ ਨਹੀਂ। ਪਰ ਉਸ ਵੇਲੇ ਦੇ ਅਕਾਲੀ ਬੜੇ ਸੱਚੇ ਤੇ ਸਿਰੜੀ ਸਨ। ‘‘ਮੈਂ ਮਰਾਂ ਪੰਥ ਜੀਵੇ’’ ਦੇ ਸਿਧਾਂਤ ’ਤੇ ਚੱਲਣ ਵਾਲੇ ਸਨ। ਅਪਣੀ ਹੱਕੀ ਮੰਗ ਮਨਵਾਉਣ ਲਈ ਜੂਝਦੇ ਰਹੇ। ਹਾਲਾਤ ਐਸੇ ਬਣੇ ਕਿ ਪਾਕਿਸਤਾਨ ਨਾਲ ਜੰਗ ਹੋਈ। ਉਹ ਰੇਡੀਉ ਪ੍ਰੋਗਰਾਮਾਂ ਰਾਹੀਂ ਸਿੱਖਾਂ ਨੂੰ ਅਪਣੇ ਵਲ ਖਿੱਚਣ ਲੱਗੇ ਤੇ ਹਿੰਦੁਸਤਾਨ ਸਰਕਾਰ ਦੀਆਂ ਸਿੱਖਾਂ ਪ੍ਰਤੀ ਜ਼ਿਆਦਤੀਆਂ ਨੂੰ ਉਛਾਲਣ ਲੱਗੇ। ਚੀਨ ਨਾਲ ਹੋਈ ਜੰਗ ਦੌਰਾਨ, ਚੀਨ ਵੀ ਸਿੱਖਾਂ ਦੇ ਗੁਣ ਗਾਉਣ ਲੱਗਾ।

ਸੋ ਮਜਬੂਰੀ ਵੱਸ, ਪੰਜਾਬੀ ਸੂਬਾ ਦੇਣਾ ਪਿਆ ਪਰ ਪਹਿਲੇ ਦਿਨ ਹੀ ਗੁਲਜ਼ਾਰੀ ਲਾਲ ਨੰਦਾ ਨੇ ਸਰਕਾਰ ਦੀ ਸੋਚ ‘ਹਿੰਦ ਸਮਾਚਾਰ’ ਜਲੰਧਰ ਦੇ ਸਾਬਕਾ ਐਡੀਟਰ ਨੂੰ ਖੋਲ੍ਹ ਕੇ ਦਸ ਦਿਤੀ, ‘‘ਫ਼ਿਕਰ ਨਾ ਕਰੋ, ਅਜਿਹਾ ਪੰਜਾਬੀ ਸੂਬਾ ਬਣਾਵਾਂਗੇ ਕਿ ਥੋੜ੍ਹੇ ਸਮੇਂ ਬਾਅਦ ਸਿੱਖ ਆਪ ਹੀ ਕਹਿਣ ਲੱਗ ਜਾਣਗੇ ਕਿ ਇਹਦੇ ਨਾਲੋਂ ਤਾਂ ਅਸੀ ਪਹਿਲਾਂ ਜ਼ਿਆਦਾ ਚੰਗੇ ਸੀ, ਸਾਨੂੰ ਪਹਿਲਾਂ ਵਾਲੀ ਹਾਲਤ ਵਿਚ ਹੀ ਭੇਜ ਦਿਉ।’’

ਸੋ ਉਦੋਂ ਤੋਂ ਇਹ ਕੰਮ ਬਕਾਇਦਗੀ ਨਾਲ ਕੀਤਾ ਜਾ ਰਿਹਾ ਹੈ ਤਾਕਿ ਸਿੱਖ ਆਪ ਇਹ ਮਤਾ ਪਾਸ ਕਰ ਕੇ ਆਖਣ ਕਿ ‘‘ਸਾਨੂੰ ਪੰਜਾਬੀ ਸੂਬੇ ਤੋਂ ਪਹਿਲਾਂ ਵਾਲੀ ਹਾਲਤ ਵਿਚ ਹੀ ਵਾਪਸ ਭੇਜ ਦਿਉ ਕਿਉਂਕਿ ਸਾਨੂੰ ਪੰਜਾਬੀ ਸੂਬੇ ਦੀ ਕੋਈ ਲੋੜ ਨਹੀਂ ਰਹੀ।’’ ਜਿਸ ਸੂਬੇ ਕੋਲੋਂ ਪਾਣੀ ਵੀ ਖੋਹ ਲਉ, ਰਾਜਧਾਨੀ ਵੀ ਖੋਹ ਲਉ, ਜ਼ਮੀਨ ਵੀ ਖੋਂਹਦੇ ਨਜ਼ਰ ਆਉ। ਦਿੱਲੀ ਦੇ ‘ਮਹਾਰਾਜੇ’ ਪੰਜਾਬ ਕੋਲ ਕੁੱਝ ਵੀ ਕਿਉਂ ਨਹੀਂ ਰਹਿਣ ਦੇਣਾ ਚਾਹੁੰਦੇ?

(For more news apart from A breach occurred in 'Sardar joginder singh water crisis rozana Spokesmantv News in punjabi' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement