ਨਿਮਰਤਾ ਤੇ ਸਾਦਗੀ ਵਾਲੀ ਸ਼ਖ਼ਸੀਅਤ ਸਨ ਲਾਲ ਬਹਾਦੁਰ ਸ਼ਾਸਤਰੀ
Published : Oct 2, 2023, 8:09 am IST
Updated : Oct 2, 2023, 8:09 am IST
SHARE ARTICLE
Lal Bahadur Shastri was a humble and simple personality
Lal Bahadur Shastri was a humble and simple personality

ਨਹਿਰੂ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ।


ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਮੁਗਲਸਰਾਏ ਸ਼ਹਿਰ ਨੇੜੇ ਰਾਮਨਗਰ ’ਚ ਸ਼ਾਰਦਾ ਪ੍ਰਸ਼ਾਦ ਅਤੇ ਰਾਮਦੁਲਾਰੀ ਦੇਵੀ ਦੇ ਘਰ ਹੋਇਆ। ਸਿਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸ਼ਾਦ ਸਿਰਫ਼ ਡੇਢ ਸਾਲ ਦੀ ਉਮਰ ’ਚ ਹੀ ਉਨ੍ਹਾਂ ਨੂੰ ਅਨਾਥ ਕਰ ਕੇ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗ਼ਰੀਬੀ ਤੇ ਮੁਸ਼ਕਲ ਵਿਚ ਉਨ੍ਹਾਂ ਨੇ ਅਪਣੀ ਮੁਢਲੀ ਪੜ੍ਹਾਈ ਪੂਰੀ ਕਰਨ ਉਪ੍ਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿਚ ਦਾਖ਼ਲਾ ਲਿਆ। ਜਦੋਂ 1921 ਵਿਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ਼ 17 ਸਾਲ ਦੀ ਉਮਰ ’ਚ ਆਪ ਜੀ ਨੇ ਭਰੀ ਸਭਾ ਵਿਚ ਖੜੇ ਹੋ ਕੇ ਅਪਣੇ ਆਪ ਨੂੰ ਰਾਸ਼ਟਰ ਹਿਤ ਲਈ ਸੌਂਪ ਦੇਣ ਦੀ ਘੋਸ਼ਣਾ ਕਰ ਦਿਤੀ। ਪੜ੍ਹਾਈ ਨੂੰ ਛੱਡ ਆਪ ਜੀ ਰਾਸ਼ਟਰੀ ਅੰਦੋਲਨ ’ਚ ਕੁੱਦ ਪਏ ਤੇ ਢਾਈ ਸਾਲ ਲਈ ਜੇਲ੍ਹ ’ਚ ਬੰਦ ਰਹੇ। ਉਪ੍ਰੰਤ ਆਪ ਨੇ ਕਾਸ਼ੀ ਵਿਦਿਆਪੀਠ ਵਿਖੇ ਦਾਖ਼ਲਾ ਲਿਆ। ਉਥੇ ਆਪ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕਿ੍ਰਪਲਾਨੀ, ਸ੍ਰੀ ਪ੍ਰਕਾਸ਼ ਤੇ ਡਾ. ਸੰਪੂਰਨਾ ਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਰਾਜਨੀਤੀ ਦੀ ਸਿਖਿਆ ਤੇ ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਹਾਸਲ ਕੀਤੀ।

ਨਹਿਰੂ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਸ਼ਾਸਤਰੀ ਜੀ ਨੇ ਅਪਣੇ ਜੀਵਨ ’ਚ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਤੋਂ ਅੱਜ ਹਰ ਕੋਈ ਪ੍ਰੇਰਨਾ ਲੈਂਦਾ ਹੈ। ਲਾਲ ਬਹਾਦੁਰ ਸ਼ਾਸਤਰੀ ਦੀ 119ਵੀਂ ਜਯੰਤੀ ਅੱਜ ਮਨਾਈ ਜਾ ਰਹੀ ਹੈ ਜਦਕਿ ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਮਨਾਈ ਜਾ ਰਹੀ ਹੈ। ਅਜਿਹੇ ’ਚ ਹਰ ਕਿਸੇ ਨੂੰ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਨਾਲ ਜੁੜੀਆਂ ਕੱੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਕਿ ਅਸੀਂ ਉਨ੍ਹਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਅਪਣੀ ਜ਼ਿੰਦਗੀ ’ਚ ਸ਼ਾਮਲ ਕਰ ਸਕੀਏ।

ਜਦੋਂ ਸ਼ਾਸਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਇਕ ਵਾਰ ਉਨ੍ਹਾਂ ਦੇ ਪੁੱਤਰ ਸੁਨੀਲ ਸ਼ਾਸਤਰੀ ਇਕ ਸਰਕਾਰੀ ਕਾਰ ਲੈ ਕੇ ਰਾਤ ਨੂੰ ਘੁੰਮਣ ਗਏ ਤੇ ਜਦੋਂ ਉਹ ਵਾਪਸ ਆਏ ਤਾਂ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਪੁਛਿਆ ਕਿ ਉਹ ਸਰਕਾਰੀ ਕਾਰ ਲੈ ਕੇ ਕਿੱਥੇ ਗਏ ਸਨ? ਸੁਨੀਲ ਇਸ ’ਤੇ ਕੁੱਝ ਕਹਿੰਦੇ ਇਸ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਸਰਕਾਰੀ ਗੱਡੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿਤੀ ਗਈ ਹੈ ਨਾਕਿ ਉਨ੍ਹਾਂ ਦੇ ਪੁੱਤਰ ਨੂੰ। ਜੇਕਰ ਅੱਗੇ ਤੋਂ ਸਰਕਾਰੀ ਗੱਡੀ ਦੀ ਵਰਤੋਂ ਨਾ ਕੀਤੀ ਜਾਵੇ। ਲਾਲ ਬਹਾਦਰ ਸ਼ਾਸਤਰੀ ਜੀ ਉਥੇ ਹੀ ਨਾ ਰੁਕੇ, ਉਨ੍ਹਾਂ ਨੇ ਅਪਣੇ ਡਰਾਈਵਰ ਨੂੰ ਪੁਛਿਆ ਕਿ ਗੱਡੀ ਨੇ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਹੈ ਅਤੇ ਇਸ ਦੀ ਰਕਮ ਵੀ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ।

ਇੰਜ ਹੀ ਲਾਲਾ ਲਾਜਪਤ ਰਾਏ ਨੇ ਆਜ਼ਾਦੀ ਦੀ ਲੜਾਈ ਲੜ ਰਹੇ ਗ਼ਰੀਬ ਦੇਸ਼ ਭਗਤਾਂ ਲਈ ‘ਸਰਵੈਂਟਸ ਆਫ਼ ਇੰਡੀਆ’ ਸੋਸਾਇਟੀ ਬਣਾਈ ਸੀ ਜਿਸ ਵਿਚ ਗ਼ਰੀਬ ਦੇਸ਼ ਭਗਤਾਂ ਨੂੰ ਪੰਜਾਹ ਰੁਪਏ ਦੀ ਆਰਥਕ ਸਹਾਇਤਾ ਦਿਤੀ ਜਾਂਦੀ ਸੀ। ਇਕ ਵਾਰ ਜੇਲ੍ਹ ਤੋਂ ਸ਼ਾਸਤਰੀ ਜੀ ਨੇ ਅਪਣੀ ਪਤਨੀ ਲਲਿਤਾ ਜੀ ਨੂੰ ਚਿੱਠੀ ਲਿਖ ਕੇ ਪੁਛਿਆ ਕਿ ਕੀ ਇਹ ਸੁਸਾਇਟੀ ਵਲੋਂ 50 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਹੈ? ਜਵਾਬ ’ਚ ਲਲਿਤਾ ਜੀ ਨੇ ਕਿਹਾ ਹਾਂ, ਜਿਸ ਵਿਚੋਂ 40 ਰੁਪਏ ਘਰੇਲੂ ਖ਼ਰਚਿਆਂ ਲਈ ਵਰਤੇ ਜਾਂਦੇ ਹਨ ਤੇ 10 ਰੁਪਏ ਬਚ ਜਾਂਦੇ ਹਨ। ਜਿਵੇਂ ਹੀ ਸ਼ਾਸਤਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਭਾਰਤੀ ਸੁਸਾਇਟੀ ਨੂੰ ਪੱਤਰ ਲਿਖਿਆ ਕਿ ਮੇਰੇ ਘਰੇਲੂ ਖ਼ਰਚੇ 40 ਰੁਪਏ ਵਿਚ ਪੂਰੇ ਹੁੰਦੇ ਹਨ, ਕਿਰਪਾ ਕਰ ਕੇ ਮੈਨੂੰ ਦਿਤੀ ਜਾਣ ਵਾਲੀ ਸਹਾਇਤਾ 50 ਰੁਪਏ ਤੋਂ ਘਟਾ ਕੇ 40 ਰੁਪਏ ਕਰ ਦਿਉ ਤਾਂ ਜੋ ਹੋਰ ਦੇਸ਼ ਭਗਤ ਸਹਾਇਤਾ ਪ੍ਰਾਪਤ ਕਰ ਸਕਣ।

ਇੰਝ ਹੀ 1965 ਦਾ ਸਾਲ ਸੀ ਜਦੋਂ ਭਾਰਤ-ਪਾਕਿ ਵਿਚਾਲੇ ਜੰਗ ਚੱਲ ਰਹੀ ਸੀ ਅਤੇ ਭਾਰਤੀ ਫ਼ੌਜ ਲਾਹੌਰ ਏਅਰਪੋਰਟ ’ਤੇ ਹਮਲਾ ਕਰਨ ਦੇ ਘੇਰੇ ’ਚ ਪਹੁੰਚ ਚੁਕੀ ਸੀ। ਉਸ ਸਮੇਂ ਸਾਨੂੰ ਭਾਰਤੀਆਂ ਨੂੰ ਅਮਰੀਕਾ ਦੀ ਪੀ-480 ਸਕੀਮ ਤਹਿਤ ਮਿਲੀ ਲਾਲ ਕਣਕ ਖਾਣ ਲਈ ਮਜਬੂਰ ਹੋਣਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਾਸਤਰੀ ਜੀ ਨੂੰ ਕਿਹਾ ਕਿ ਜੇਕਰ ਜੰਗ ਨਾ ਰੋਕੀ ਗਈ ਤਾਂ ਕਣਕ ਦੀ ਬਰਾਮਦ ਬੰਦ ਕਰ ਦਿਤੀ ਜਾਵੇਗੀ। ਉਸ ਤੋਂ ਬਾਅਦ ਅਕਤੂਬਰ 1965 ’ਚ ਦੁਸਹਿਰੇ ਵਾਲੇ ਦਿਨ ਸ਼ਾਸਤਰੀ ਜੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਤੇ ਨਾਲ ਹੀ ਖ਼ੁਦ ਵੀ ਇਕ ਦਿਨ ਦਾ ਵਰਤ ਰੱਖਣ ਦਾ ਪ੍ਰਣ ਕੀਤਾ। ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਤੇ ਦੇਸ਼ ਨੂੰ ਭੋਜਨ ਦੇਣ ਵਾਲਿਆਂ ਲਈ ਦਿਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਅਨੁਸ਼ਾਸਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ।


1964 ’ਚ ਪੰਡਤ ਨਹਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਪਦ ’ਤੇ ਨਿਵਾਜਿਆ ਗਿਆ। 11 ਜਨਵਰੀ, 1966 ਨੂੰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। ਸ਼ਾਂਤੀ ਵਣ ਕੋਲ ਬਣੇ ‘ਵਿਜੇਘਾਟ’ ’ਚ ਸ਼ਾਸਤਰੀ ਜੀ ਦੀ ਸਮਾਧੀ ਤੇ ਉਨ੍ਹਾਂ ਦਾ ਵਿਅਕਤਿਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਲਗਨ, ਪੱਕੇ ਇਰਾਦੇ, ਦਿ੍ਰੜ ਸੰਕਲਪ ਤੇ ਸਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉੱਚੇ ਤੋਂ ਉੱਚੇ ਪਦ ਨੂੰ ਪ੍ਰਾਪਤ ਕਰ ਸਕਦਾ ਹੈ। ਸ਼ਾਸਤਰੀ ਜੀ ਗਾਂਧੀਵਾਦੀ ਵਿਚਾਰਧਾਰਾ ਦੇ ਸਮਰਥਕ ਸਨ, ਉਨ੍ਹਾਂ ਨੇ ਹਮੇਸ਼ਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿਤਾ।
 ਗੋਪਾਲ ਭਵਨ ਰੋਡ,
ਮੰਡੀ ਅਹਿਮਦਗੜ੍ਹ

    
 - ਲੈਕਚਰਾਰ ਲਲਿਤ ਗੁਪਤਾ
ਮੋਬਾ : 9781590500

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement