ਗੁਰੂ ਨਾਨਕ ਦੇ ਸੱਚੇ ਸਾਥੀ ਰਬਾਬੀ ਭਾਈ ਮਰਦਾਨਾ ਜੀ
Published : Nov 2, 2019, 8:35 am IST
Updated : Nov 29, 2019, 1:38 pm IST
SHARE ARTICLE
Rabbi Bhai Mardana
Rabbi Bhai Mardana

54 ਸਾਲ ਤਕ ਪਰਛਾਵੇਂ ਦੀ ਤਰ੍ਹਾਂ ਚੱਲੇ ਨਾਲ

ਚੰਡੀਗੜ੍ਹ: ਸਮੁੱਚੇ ਵਿਸ਼ਵ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਦੋਂ ਬਾਬੇ ਨਾਨਕ ਦਾ ਨਾਮ ਆਉਂਦਾ ਤਾਂ ਇਕ ਹੋਰ ਸਖ਼ਸ਼ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ ਜੋ ਹਰ ਸਮੇਂ ਇਕ ਪਰਛਾਵੇਂ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਰਹਿੰਦਾ ਸੀ। ਉਹ ਸੀ ਬਾਬੇ ਨਾਨਕ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ।

ਰਬਾਬੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਉਹ ਸਾਥੀ ਸਨ, ਜੋ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਕਰੀਬ 54 ਸਾਲ ਤਕ ਰਹੇ। ਸ਼ਾਇਦ ਕੋਈ ਭਾਈ ਮਰਦਾਨਾ ਜੀ ਤੋਂ ਜ਼ਿਆਦਾ ਖ਼ੁਸ਼ਨਸੀਬ ਹੋਵੇ ਜਿਸ ਨੂੰ ਬਾਬੇ ਨਾਨਕ ਦੀ ਇੰਨੀ ਜ਼ਿਆਦਾ ਸ਼ੋਹਬਤ ਨਸੀਬ ਹੋਈ ਹੋਵੇ। ਭਾਈ ਮਰਦਾਨਾ ਜੀ ਦੀ ਬਾਬੇ ਨਾਨਕ ਨਾਲ ਦੋਸਤੀ ਇੰਨੀ ਪੱਕੀ ਸੀ ਕਿ ਪਹਾੜੀਆਂ ਦੀ ਜਮਾਉਣ ਵਾਲੀ ਸਰਦੀ, ਰੇਗਿਸਤਾਨਾਂ ਦੀ ਤਪਾਉਣ ਵਾਲੀ ਗਰਮੀ, ਜੰਗਲੀ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ, ਭੁੱਖ ਅਤੇ ਪਿਆਸ ਜਾਂ ਘਰ ਦਾ ਮੋਹ ਵੀ ਉਨ੍ਹਾਂ ਦੀ ਦੋਸਤੀ ਵਿਚ ਰੁਕਾਵਟ ਪੈਦਾ ਨਹੀਂ ਕਰ ਸਕਿਆ। ਲੱਖ ਔਕੜਾਂ ਦੇ ਬਾਵਜੂਦ ਵੀ ਉਹ ਆਖ਼ਰੀ ਦਮ ਤਕ ਗੁਰੂ ਸਾਹਿਬ ਦੇ ਨਾਲ ਇਕ ਪਰਛਾਵੇਂ ਦੀ ਤਰ੍ਹਾਂ ਚਲਦੇ ਰਹੇ।

Bhai Mardana g with RababBhai Mardana Ji

ਇਹ ਗੁਰੂ ਸਾਹਿਬ ਦੀ ਕ੍ਰਿਪਾ ਹੀ ਸੀ ਕਿ ਗੁਰੂ ਜੀ ਨੇ ਉਨ੍ਹਾਂ ਨੇ ਅਪਣੇ ਵਡਮੁੱਲੇ ਵਿਚਾਰਾਂ ਸਦਕਾ ਭਾਈ ਮਰਦਾਨਾ ਜੀ ਵਿਚੋਂ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਖ਼ਾਤਮਾ ਕਰ ਦਿੱਤਾ ਸੀ ਅਤੇ ਉਨ੍ਹਾਂ ’ਤੇ ਪੰਜ ਗੁਣਾਂ ਸਤ, ਸੰਤੋਖ, ਸਬਰ, ਦਇਆ ਅਤੇ ਧਰਮ ਦੀ ਰਹਿਮਤ ਕਰ ਦਿੱਤੀ ਸੀ। ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਭਾਈ ਮਰਦਾਨਾ ਜੀ ਨੂੰ ਬ੍ਰਹਮ ਵਿਚ ਪਹੁੰਚਣ ਦਾ, ਗੁਰੂ ਜੀ ਦੇ ਭਾਈ ਹੋਣ ਦਾ ਅਤੇ ਗੁਰੂ ਜੀ ਦੇ ਪਿਆਰੇ ਸਾਥੀ ਹੋਣ ਦਾ ਮਾਣਮੱਤਾ ਰੁਤਬਾ ਹਾਸਲ ਹੋਇਆ। ਭਾਈ ਮਰਦਾਨਾ ਜੀ ਨੇ ਤਮਾਮ ਉਮਰ ਗੁਰੂ ਸਾਹਿਬ ਦੀ ਸੋਹਬਤ ਦਾ ਆਨੰਦ ਮਾਣਿਆ ਤੇ ਅੱਜ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 553ਵੇਂ ਅੰਗ ’ਤੇ ਬਿਰਾਜਮਾਨ ਹਨ।

Nankana Sahib Nankana Sahib

ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਵਿਚ ਰਾਇ-ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਉਹ ਗੁਰੂ ਸਾਹਿਬ ਨਾਲੋਂ ਉਮਰ ਵਿਚ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਦੇ ਪਿਤਾ ਮੀਰ ਬਦਰਾ ਪਿੰਡ ਦੇ ਮੀਰਾਸੀ ਸਨ। ਉਨ੍ਹਾਂ ਸਮਿਆਂ ਵਿੱਚ ਚਿੱਠੀ ਪੱਤਰ ਭੇਜਣ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਅਤੇ ਇਹ ਕੰਮ ਮੀਰਾਸੀ ਕਰਿਆ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਖ ਦੁੱਖ ਦੇ ਸੁਨੇਹੇ, ਉਨ੍ਹਾਂ ਦੇ ਦੂਰ ਨੇੜੇ ਵਸਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਸਨ। ਪਿੰਡ ਦੇ ਲੋਕਾਂ ਦੀਆਂ ਜਿਥੇ-ਜਿਥੇ ਵੀ  ਰਿਸ਼ਤੇਦਾਰੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਸਭ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ। ਉਨ੍ਹਾਂ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਹੁੰਦਾ ਸੀ। ਉਹ ਹਰ ਇੱਕ ਦੇ ਘਰ ਠਹਿਰ  ਸਕਦੇ ਸਨ ਅਤੇ ਹਰ ਇਕ ਦੇ ਘਰ ਦਾ ਖਾ ਪੀ ਸਕਦੇ ਸਨ। ਜਜਮਾਨ ਵੀ ਉਨ੍ਹਾਂ ਦਾ ਬਹੁਤ ਅਦਬ ਸਤਿਕਾਰ ਤੇ ਉਨ੍ਹਾਂ ਦੀ ਚੰਗੀ ਸੇਵਾ ਕਰਦੇ ਸਨ।

Bhai Mardana JiBhai Mardana Ji

ਭਾਈ ਮਰਦਾਨਾ ਜੀ ਦੇ ਪਿਤਾ ਵੀ ਇਹੀ ਕੰਮ ਕਰਦੇ ਸਨ। ਉਨ੍ਹਾਂ ਦੀ ਜਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਮੇਸ਼ਾ ਦੂਰ ਦੁਰਾਡੇ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਨ੍ਹਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿਚ ਇੱਕਲੇ ਹੋਣ ਕਾਰਣ ਆਪਣਾ ਦਿਲ ਬਹਿਲਾਉਣ ਲਈ ਗਾਉਣਾ ਅਤੇ ਵਜਾਉਣਾ ਉਨ੍ਹਾਂ ਦੀ ਜੱਦੀ ਪੁਸ਼ਤੀ ਆਦਤ ਬਣ ਗਈ ਸੀ, ਲੰਬੇ ਲੰਬੇ ਪੈਂਡੇ ਤੈਅ ਕਰਨੇ ਤੇ ਰਸਤੇ ਵਿਚ ਗਾਉਣ ਤੇ ਸਾਜ ਵਜਾਉਣ ਨਾਲ, ਸੰਗੀਤ ਦੀਆਂ ਬਰੀਕੀਆਂ ਦੀ ਕਾਫ਼ੀ ਸਮਝ ਆ ਜਾਂਦੀ। ਭਾਈ ਮਰਦਾਨਾ ਜੀ ਵੀ ਗਾਉਣ ਅਤੇ ਰਬਾਬ ਵਜਾਉਣ ਦੇ ਧਨੀ ਸਨ। ਜਦੋਂ ਬਾਬਾ ਨਾਨਕ ਬਾਣੀ ਗਾਉਂਦੇ ਅਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤਾਂ ਸਮੁੱਚੀ ਫਿਜ਼ਾ ਵਿਚ ਮਿਠਾਸ ਘੁਲ ਜਾਂਦੀ ਸੀ।

Rabbi Bhai MardanaRabbi Bhai Mardana

ਰਬਾਬੀ ਭਾਈ ਮਰਦਾਨਾ ਜੀ ਵਿਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਨ੍ਹਾਂ ਨੇ ਗੁਰੂ ਜੀ ਵੱਲੋਂ ਰਚੀ ਬਾਣੀ ਨੂੰ ਉੱਨੀ ਰਾਗਾਂ ਵਿਚ ਗਾਇਨ ਕੀਤਾ ਅਤੇ ਰਬਾਬ ਵਜਾਇਆ। ਇਕ ਜਾਣਕਾਰੀ ਅਨੁਸਾਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ ਲਗਭੱਗ  39 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹੀ ਨਹੀਂ ਭਾਈ ਮਰਦਾਨਾ ਜੀ ਨੂੰ ਸਿੱਖ ਧਰਮ ਵਿਚ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਹਾਸਲ ਹੈ। ਬਾਬੇ ਨਾਨਕ ਨਾਲ ਉਨ੍ਹਾਂ ਦੀ ਸੱਚੀ ਦੋਸਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਨੇ ਅਪਣੇ ਆਖ਼ਰੀ ਸਾਹ ਜਗਤ ਗੁਰੂ ਬਾਬਾ ਨਾਨਕ ਦੀ ਗੋਦ ਵਿਚ ਲਏ।

Bhai Mardana's FamilyBhai Mardana's Family

ਅੱਜ ਜਦੋਂ ਸਮੁੱਚੀ ਸਿੱਖ ਕੌਮ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬਾਬੇ ਨਾਨਕ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਥੇ ਹੀ ਲੰਬੇ ਸਮੇਂ ਤੋਂ ਅਣਗੌਲੇ ਭਾਈ ਮਰਦਾਨਾ ਭਾਈਚਾਰੇ ਦੀ ਮਦਦ ਲਈ ਉਪਰਾਲੇ ਕਰਨੇ ਦੀ ਵੀ ਸਖ਼ਤ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਜਾਰੀ ਕਰਕੇ ਭਾਵੇਂ ਮਰਦਾਨਾ ਭਾਈਚਾਰੇ ਨੂੰ 550 ਸਾਲਾ ਸਮਾਗਮਾਂ ਲਈ ਸੱਦਾ ਦਿੱਤਾ ਗਿਆ ਹੈ ਪਰ ਭਾਈਚਾਰੇ ਦੀ ਮਦਦ ਲਈ ਹਾਲੇ ਤਕ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਉਮੀਦ ਹੈ ਕਿ ਬਾਬੇ ਨਾਨਕ ਦੇ ਸਾਥੀ ਰਹੇ ਭਾਈ ਮਰਦਾਨਾ ਜੀ ਦੇ ਵਾਰਿਸਾਂ ਲਈ ਸਿੱਖ ਕੌਮ ਜ਼ਰੂਰ ਅੱਗੇ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement