Kartar Singh Duggal: ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦਾ ਲਾਲ ਕਰਤਾਰ ਸਿੰਘ ਦੁੱਗਲ 
Published : Mar 3, 2024, 3:40 pm IST
Updated : Mar 3, 2024, 3:40 pm IST
SHARE ARTICLE
Kartar Singh Duggal
Kartar Singh Duggal

ਦੁੱਗਲ ਸਾਹਿਬ 5 ਸਾਲ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਦੇ ਲਗਭਗ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਦੇ ਅਹੁਦੇ ਤੇ ਬਿਰਾਜਮਾਨ ਰਹੇ।

Kartar Singh Duggal:  ਮੈਂ ਅੱਜ ਉਸ ਸ਼ਖ਼ਸ ਦੀ ਗੱਲ ਕਰਨ ਲਗਾ ਹਾਂ, ਜਿਨ੍ਹਾਂ ਨੇ ਲਗਾਤਾਰ ਅੱਧੀ ਸਦੀ ਪੰਜਾਬੀ ਸਾਹਿਤ ਦੀ ਸੇਵਾ ਕੀਤਾ ਹੈ। ਉਹ ਭਰ ਵਗਦਾ ਦਰਿਆ ਕਿਸੇ ਦੀ ਜਾਣ-ਪਛਾਣ ਦਾ ਮੁਥਾਜ਼ ਨਹੀਂ, ਉਹ ਹੈ, ਮਾਂ ਬੋਲੀ ਦਾ ਲਾਲ ਕਰਤਾਰ ਸਿੰਘ ਦੁੱਗਲ। ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ, 1917 ਈ: ਨੂੰ ਮਾਤਾ ਸਤਵੰਤ ਕੌਰ ਦੀ ਕੁੱਖੋਂ, ਪਿਤਾ ਜੀਵਨ ਸਿੰਘ ਦੇ ਘਰ, ਰਾਵਲਪਿੰਡੀ ਦੇ ਕਸਬੇ ਧਮਿਆਲ (ਪਾਕਿਸਤਾਨ) ’ਚ ਹੋਇਆ। ਸ੍ਰੀਮਤੀ ਆਇਸ਼ਾ ਨੂੰ ਉਨ੍ਹਾਂ ਨੇ ਜੀਵਨ ਸਾਥਣ ਬਣਾਇਆ। ਡਾ. ਸੁਹੇਲ ਦੁੱਗਲ, ਉਨ੍ਹਾਂ ਦਾ ਸਪੁੱਤਰ ਹੈ।

ਉਨ੍ਹਾਂ ਲਾਹੌਰ ਦੇ ਕ੍ਰਿਸ਼ਚੀਅਨ ਕਾਲਜ ਤੋਂ ਅੰਗਰੇਜ਼ੀ ਦੀ ਐਮ. ਏ. ਕੀਤੀ। ਆਲ ਇੰਡੀਆਂ ਰੇਡੀਉ ਵਿਚ ਉਨ੍ਹਾਂ ਨੂੰ 1942 ਈ: ਵਿਚ ਨੌਕਰੀ ਮਿਲੀ ਅਤੇ ਡਾਇਰੈਕਟਰ ਦੀ ਪਦਵੀ ਤੋਂ 1966 ਈ: ’ਚ ਸੇਵਾ ਮੁਕਤ ਹੋਏ। ਉਨ੍ਹਾਂ ਨੇ ਦੇਸ਼ ਦੀ ਵੰਡ ਸਮੇਂ ਲਾਹੌਰ ਤੋਂ ਆ ਕੇ ਜਲੰਧਰ ਰੇਡੀਉ ਸਟੇਸ਼ਨ ਸ਼ੁਰੂ ਕੀਤਾ। 1973 ਈ: ਤਕ ਨੈਸ਼ਨਲ ਬੁਕ ਟਰੱਸਟ ਦੇ ਡਾਇਰੈਕਟਰ ਰਹੇ। ਉਨ੍ਹਾਂ ਨੂੰ 1973 ਈ: ਤਕ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਲਾਹਕਾਰ ਬਣਾਈ ਰਖਿਆ।

ਦੁੱਗਲ ਸਾਹਿਬ 5 ਸਾਲ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਦੇ ਲਗਭਗ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਦੇ ਅਹੁਦੇ ਤੇ ਬਿਰਾਜਮਾਨ ਰਹੇ। ਕਰਤਾਰ ਸਿੰਘ ਦੁੱਗਲ ਜਿਥੇ ਪੰਜਾਬੀ ਮਾਂ ਬੋਲੀ ਨਾਲ ਗਹਿਰਾ ਸਬੰਧ ਰਖਦੇ ਸਨ, ਉਥੇ ਉਹ ਉਰਦੂ, ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਵਧੀਆ ਲਿਖਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ।

ਲੇਖਕ, ਉਨ੍ਹਾਂ ਲੇਖਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਪੰਜਾਬੀ ਗਲਪ ਅਤੇ ਪੰਜਾਬੀ ਕਹਾਣੀ ਦਾ ਮੁੱਢ ਬੰÇ੍ਹਨਆ। ਦੁੱਗਲ ਦੀ ‘ਸਵੇਰ ਸਾਰ’ ਕਹਾਣੀ ਛਪਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਬਹੁਤ ਪ੍ਰਸ਼ੰਸਾ ਹੋਈ ਅਤੇ ਫਿਰ ਇਹ ਕਹਾਣੀ ਉਰਦੂ ਵਿਚ ਵੀ ਬਹੁਤ ਸਲਾਹੀ ਗਈ ਇਸ ਕਹਾਣੀ ਨੇ ਸ੍ਰੀਮਤੀ ਆਇਸ਼ਾ ਨੂੰ ਦੁੱਗਲ ਸਾਹਿਬ ਦੀ ਜੀਵਨ ਸਾਥਣ ਬਣਾ ਦਿਤਾ।

ਲੇਖਕ ਦੀਆਂ ਪੁਸਤਕਾਂ ਦੀ ਬਹੁਤ ਲੰਮੀ ਲਿਸਟ ਹੈ, ਉਨ੍ਹਾਂ ਵਿਚ ਕੱੁਝ ਲਿਖ ਰਹੇ ਹਾਂ, ‘ਕਿਸੇ ਪਹਿ ਖੋਹਲੂ ਗੱਠੜੀ’ (ਸਵੈ-ਜੀਵਨੀ), ‘ਇਕ ਗੀਤ ਦਾ ਜਨਮ’, ‘ਇਕ ਛਿਟ ਚਾਨਣ ਦੀ’, ‘ਨਵਾਂ ਘਰ’, ‘ਸੋਨਾਰ ਬੰਗਲਾ ਤੇ ਤਰਕਾਲਾਂ ਵੇਲੇ’, ‘ਹਾਲ ਮੁਰੀਦਾਂ ਦਾ’, ‘ਦਿਲ ਦਰਿਆ’, ‘ਮੈਂ ਤੋਂ ਪ੍ਰੇਮ ਦੀਵਾਨੀ’, ‘ਮੇਰਾ ਦਿਲ ਮੋੜ ਦੇ’, ‘ਫੁੱਲਾਂ ਦਾ ਸਾਥ’, ‘ਮਾਂ ਪਿਉ ਜਾਏ’, ‘ਇੱਕ ਦਿਲ ਵਿਕਾਊ’, ‘ਅੰਮੀ ਨੂੰ ਕੀ ਹੋ ਗਿਐ’, ‘ਸਰਦ ਪੁੰਨਿਆਂ ਦੀ ਰਾਤ’, ‘ਮਨ ਪ੍ਰਦੇਸੀ’ ਆਦਿ। ‘ਇਕ ਅੱਖ ਇਕ ਨਜ਼ਰ’ (ਨਾਟਕ), ‘ਯੁੱਗ ਕਵੀ ਮੋਹਨ ਸਿੰਘ’ (ਕਾਵਿ-ਬਿੰਬ), ‘ਗੁਰੂ ਸਿੱਖੀ ਦਾ ਸਰਮਾਇਆ’

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਅੰਗਰੇਜ਼ੀ ਵਿਚ ਅਨੁਵਾਦ ਚਾਰ ਜਿਲਦਾਂ ਵਿਚ ਪ੍ਰਕਾਸ਼ਤ ਹੋਇਆ, ‘ਸਿੱਖ ਧਰਮ ਦੇ ਫ਼ਲਸਫ਼ੇ’ ਬਾਰੇ ਪੁਸਤਕ (ਅੰਗਰੇਜ਼ੀ ਵਿਚ) ਉਨ੍ਹਾਂ ਦੇ 24 ਕਹਾਣੀ ਸੰਗ੍ਰਹਿ, 10 ਨਾਵਲ, 7 ਨਾਟਕ ਸੰਗ੍ਰਹਿ, 2 ਕਵਿਤਾ ਸੰਗ੍ਰਹਿ, 7 ਆਲੋਚਨਾਂ ਦੀਆਂ ਪੁਸਤਕਾਂ ਆਦਿ ਹਨ। ਉਨ੍ਹਾਂ ਦੀਆਂ ਲਾਇਬ੍ਰੇਰੀ ਆਫ ਕਾਂਗਰਸ ਵਿਚ 118 ਕਿਤਾਬਾਂ ਪਈਆਂ ਹਨ। ਲੇਖਕ ਦੀਆਂ ਕਈ ਕਿਤਾਬਾਂ ਕਈ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਕੋਰਸਾਂ ਵਿਚ ਲਗੀਆਂ ਹੋਈਆਂ ਹਨ। ਉਨ੍ਹਾਂ ਨੇ ਸੰਸਾਰ ਦੀਆਂ ਇਕ ਹਜ਼ਾਰ ਤੋਂ ਉਪਰ ਕਹਾਣੀਆਂ ਪੜ੍ਹੀਆਂ ਅਤੇ 500 ਦੇ ਲਗਭਗ ਕਹਾਣੀਆਂ ਦੀ ਰਚਨਾ ਕੀਤੀ।

ਕਰਤਾਰ ਸਿੰਘ ਦੁੱਗਲ ਬਹੁ-ਭਾਸ਼ਾਈ ਅਤੇ ਬਹੁ-ਪੱਖੀ ਲੇਖਕ ਸੀ। ਉਨ੍ਹਾਂ ਨੇ ਨਾਵਲ, ਨਾਟਕ, ਕਵਿਤਾ, ਕਹਾਣੀ ਆਲੋਚਨਾ ਤੇ ਕਲਮ ਅਜ਼ਮਾਈ ਕੀਤੀ। ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਕੀਤੇ। ਸਾਹਿਤ ਜਗਤ ਵਿਚ ਸੱਭ ਤੋਂ ਵੱਧ ਸਨਮਾਨਤ ਸ਼ਖ਼ਸੀਅਤ ਸ਼ਾਇਦ ਕਰਤਾਰ ਸਿੰਘ ਦੁੱਗਲ ਹੀ ਹੋਵੇ। ਉਨ੍ਹਾਂ ਨੂੰ 1988 ਈ: ਵਿਚ ਭਾਰਤ ਸਰਕਾਰ ਨੇ ‘ਪਦਮ ਭੂਸ਼ਣ’ ਨਾਲ ਸਨਮਾਨਤ ਕੀਤਾ।

ਪੰਜਾਬ ਸਰਕਾਰ ਨੇ ਸਰਵ-ਸ੍ਰੇਸ਼ਠ ਸਾਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ। ਸਾਹਿਤ ਅਕਾਦਮੀ ਪੁਰਸਕਾਰ ਵੀ ਝੋਲੀ ਪਿਆ। ਸੰਨ 2007 ਈ:  ਵਿਚ ਸਾਹਿਤ ਅਕਾਦਮੀ ਨੇ ਫ਼ੈਲੋਸ਼ਿਪ ਪ੍ਰਦਾਨ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਫ਼ੈਲੋਸ਼ਿਪ, ਗਾਲਿਬ ਸਨਮਾਨ, ਭਾਰਤੀ ਭਾਸ਼ਾ ਪ੍ਰੀਸ਼ਦ ਸਨਮਾਨ, ਸੋਵੀਅਤ ਲੈਂਡ ਇਨਾਮ, ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ ਆਦਿ ਸਨਮਾਨ ਹਾਸਲ ਹੋਏ।

ਕਲੱਬਾਂ ਅਤੇ ਸਾਹਿਤ ਸਭਾਵਾਂ ਦੇ ਦਿਤੇ ਸਨਮਾਨਾਂ ਦੀ ਲੜੀ ਤਾਂ ਬਹੁਤ ਲੰਬੀ ਹੈ। ਕਰਤਾਰ ਸਿੰਘ ਦੁੱਗਲ ਦੇ ਸਮਕਾਲੀ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰਿੰਸੀਪਲ ਸੁਜਾਨ ਸਿੰਘ, ਬਲਵੰਤ ਗਾਰਗੀ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪਿਆਰਾ ਸਿੰਘ ਦਾਤਾ ਆਦਿ ਅਤੇ ਕਾਮਰੇਡ ਜਗਜੀਤ ਸਿੰਘ ਆਨੰਦ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਪੱਤਰਕਾਰ ਕੁਲਦੀਪ ਨਈਅਰ, ਭਾਪਾ ਪ੍ਰੀਤਮ ਸਿੰਘ ਅਤੇ ਡਾ. ਕਰਨਜੀਤ ਸਿੰਘ ਆਦਿ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ। ਜ਼ਾਕਿਰ ਹੁਸੈਨ ਵਿਦਿਅਕ ਫਾਉਂਡੇਸ਼ਨ ਅਤੇ ਰਾਜਾ ਰਾਮ ਮੋਹਨ ਰਾਇ ਲਾਇਬ੍ਰੇਰੀ ਫ਼ਾਉਂਡੇਸ਼ਨ ਉਨ੍ਹਾਂ ਦੀ ਹੀ ਦੇਣ ਹੈ।

ਬਹੁਤ ਸਾਰੀਆਂ ਸੰਸਥਾਵਾਂ ਨੂੰ ਉੱਚਾ ਚੁਕਣ ਦਾ ਬੀੜਾ ਚੁਕਿਆ ਸੀ। ਲੇਖਕ ਨੂੰ ਸ੍ਰੀਲੰਕਾ, ਟੁਨੀਸ਼ੀਆ, ਉਤਰੀ ਕੋਰੀਆ, ਸਿੰਘਾਪੁਰਾ, ਰੂਸ, ਇੰਗਲੈਂਡ, ਬੁਲਮਾਰੀਆ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ। ਇਕ ਵਾਰ ਮੈਂ, ਸੰਨ 1998 ਵਿਚ ਕਰਤਾਰ ਸਿੰਘ ਦੁੱਗਲ ਜੀਆਂ ਨੂੰ ਮਿਲਣ ਦਿੱਲੀ ਗਿਆ ਪਰ ਉਹ ਨਾ ਮਿਲੇ ਕਿਤੇ ਟੂਰ ਤੇ ਗਏ ਹੋਏ ਸਨ।

ਮੈਂ ਅਪਣਾ ਨਾਵਲ ‘ਇਹ ਅੱਗ ਕਦੋਂ ਬੁਝੇਗੀ?’ ਉਨ੍ਹਾਂ ਦੇ ਗੇਟ ਮੈਨ ਸਿਪਾਹੀ ਨੂੰ ਫੜਾ ਆਇਆ। ਤੀਜੇ ਦਿਨ ਹੀ 50 ਪੈਸੇ ਵਾਲਾ ਕਾਰਡ ਡਾਕੀਆ ਫੜਾ ਗਿਆ। ਲਿਖਿਆ ਸੀ ‘ਪ੍ਰੀਤੀਮਾਨ’ ਹੁਣੇ ਹੀ ਵਿਦੇਸ਼ ਜਾਣ ਦੀ ਤਿਆਰੀ ਵਿਚ ਹਾਂ। ਡਾ. ਤੇਜਵੰਤ ਮਾਨ ਦਾ ਨਾਵਲ ਬਾਰੇ ਮੁੱਖ ਬੰਧ ਪੜ੍ਹ ਲਿਆ ਹੈ। ਨਾਵਲ ਵਿਦੇਸ਼ੋਂ ਆ ਕੇ ਪੜ੍ਹਾਂਗਾ। ਵੈਸੇ ਲੋੜ ਹੈ ਅੱਜ ਦਾਜ ਪ੍ਰਥਾ ਵਿਰੁਧ ਆਵਾਜ਼ ਬੁਲੰਦ ਕਰਨ ਦੀ, ਤੁਸੀਂ ਵਿਸ਼ਾ ਠੀਕ ਚੁਣਿਆ ਹੈ। ਆਪ ਦਾ ਨਾਵਲ ਸੰਗ੍ਰਹਿ, ਨਾਵਲ ਸੰਸਾਰ ਵਿਚ ਪ੍ਰਵੇਸ਼ ਹੋਣ ਤੇ ਮੁਬਾਰਕਾਂ।

ਨਵੇਂ ਸਾਹਿਤਕਾਰਾਂ ਨੂੰ ਦੁੱਗਲ ਸਾਹਿਬ ਹਮੇਸ਼ਾ ਉਤਸ਼ਾਹ ਅਤੇ ਪ੍ਰੇਰਨਾ ਦਿੰਦੇ ਰਹਿੰਦੇ ਸਨ। ਕਰਤਾਰ ਸਿੰਘ ਦੁੱਗਲ 26 ਜਨਵਰੀ, 2012 ਈ:  ਨੂੰ 94 ਵਰਿ੍ਹਆਂ ਦੀ ਉਮਰ ਭੋਗ ਕੇ ਸਦਾ ਦੀ ਨੀਂਦ ਸੌਂ ਗਏ। ਭਾਵੇਂ ਦੁੱਗਲ ਸਾਹਿਬ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦਾ ਲਿਖਿਆ ਸਾਹਿਤ ਸਦਾ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖੇਗਾ। ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਲਿਖਤਾਂ ਤੋਂ ਸਦਾ ਪ੍ਰੇਰਨਾ ਤੇ ਸਿਖਿਆ ਮਿਲਦੀ ਰਹੇਗੀ।

-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ ਫੂਲ। 
97792-97682

                                                             

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement