ਵਿਸ਼ਵ ਸਾਈਕਲ ਦਿਵਸ : ਸਾਈਕਲ ਹੈ ਇਕ ਵਧੀਆ ਸਵਾਰੀ, ਘੱਟ ਪ੍ਰਦੂਸ਼ਣ ਦੂਰ ਬੀਮਾਰੀ
Published : Jun 3, 2021, 9:41 am IST
Updated : Jun 3, 2021, 9:54 am IST
SHARE ARTICLE
bicycle
bicycle

ਸਾਈਕਲ ਦੀ ਹੋਂਦ ਤੇ ਇਸ ਦੀ ਸ਼ੁਰੂਆਤ 1817 ਵਿਚ ਜਰਮਨ ਵਿਚ ਹੋਈ।

ਹਰ  ਉਮਰ ਵਿਚ ਖ਼ੁਸ਼ੀ ਦੇ ਅਪਣੇ ਹੀ ਨਿਯਮ ਹੁੰਦੇ ਹਨ। ਉਮਰ ਦੇ ਹਿਸਾਬ ਨਾਲ ਹੀ ਸ਼ੌਕ ਪੁਗਾਏ ਜਾਂਦੇ ਹਨ। ਬਚਪਨ ਇਕ ਸਜਰਾ, ਕੂਲਾ, ਗੁਦਗੁਦਾ, ਮਿਠਾਸ ਤੇ ਤਾਜ਼ਗੀ ਵਾਲਾ ਖ਼ੂਬਸੂਰਤ ਦੌਰ ਹੈ। ਜਵਾਨੀ ਇਕ ਮੁਸਕਾਨ, ਛੂਈਮੂਈ, ਲਪਕ, ਲਲਕ, ਚਾਅ, ਸ਼ੌਂਕ, ਖ਼ੁਸ਼ੀ, ਮੋਹ, ਅਪਣਾਪਨ, ਜਗਿਆਸਾ ਤੇ ਜੰਨਤ ਵਰਗਾ ਨਟਖਟ ਮੇਲਾ ਹੈ ਤੇ ਬੁਢਾਪਾ ਇਕ ਤਜੁਰਬੇਨੁਮਾ, ਡੁਬਦੇ ਸੂਰਜ ਵਰਗਾ, ਖਰਵ੍ਹਾਂ, ਤਰਸਣ ਕਿਰਿਆਵਾਂ ਦਾ ਅਨੁਯਾਈ, ਬੇਵਸੀ ਪ੍ਰਾਚੀਨ ਯਾਦਾਂ ਦਾ ਅਨੰਦਦਾਇਕ, ਖੱਟੀਆਂ, ਮਿੱਠੀਆਂ, ਲੂਣੀਆਂ, ਕੌੜੀਆਂ, ਕੂਲੀਆਂ ਯਾਦਾਂ ਦਾ ਲੌਕਿਕ ਗੁਲਦਸਤਾ ਤੇ ਸਮਾਪਨ ਸਮਾਰੋਹ ਦਾ ਅੰਤਮ ਸਮਾਗਮ।

Cycle Cycle

ਖ਼ੁਸ਼ੀ ਤਾਂ ਲਭਣੀ ਹੀ ਪੈਂਦੀ ਹੈ। ਖ਼ੁਸ਼ੀ ਤੁਹਾਨੂੰ ਕੋਈ ਨਹੀਂ ਦੇ ਸਕਦਾ। ਹਰ ਸ਼ੈਅ, ਹਰ ਰਿਸ਼ਤੇ ਨਾਤੇ, ਮੌਸਮ, ਵਾਤਾਵਰਣ, ਆਲੇ ਦੁਆਲੇ ਵਿਚੋਂ ਹੀ ਖ਼ੁਸ਼ੀ ਲੱਭਣੀ ਪੈਂਦੀ ਹੈ। ਸਾਈਕਲ ( Bicycle) ਵੀ ਇਕ ਖ਼ੁਸ਼ੀ ਲੱਭਣ ਦਾ ਸਾਧਨ ਹੈ। ਸਾਈਕਲ ਦੀ ਅਹਿਮੀਅਤ ਬੱਚਿਆਂ, ਜਵਾਨਾਂ, ਬੁੱਢਿਆਂ ਵਿਚ ਅੰਦਰੋਂ ਫੁਟਦੀ ਹੈ ਪਰ ਖ਼ਾਸ ਕਰ ਕੇ ਬੱਚਿਆਂ ਵਿਚ ਸਾਈਕਲ ਦੀ ਉਮੀਦ, ਪਹਿਲੀ ਆਮਦ ਦੀ ਅਹਿਮੀਅਤ, ਜੰਨਤ ਵਰਗੇ ਅਹਿਸਾਸ ਵਰਗੀ ਹੁੰਦੀ ਹੈ।

Cycle Cycle

ਬੱਚਿਆਂ ਨੇ ਮਨੋਰੰਜਨ ਵਿਚ ਜੰਨਤ ਵਰਗਾ ਅਹਿਸਾਸ ਮਹਿਸੂਸ ਕਰਵਾਉਂਦਾ ਹੈ। ਸਾਈਕਲ ਲੈਣ ਦੀ ਖ਼ੁਸ਼ੀ ਆਤਮਕ ਗਹਿਰਾਈਆਂ ਵਿਚ ਪੁੰਗਰਨ, ਖਿੜਨ, ਰੀਝ, ਉਮੰਗ, ਤਰੰਗ ਦਾ ਅਹਿਸਾਸ ਕਰਵਾਉਂਦੀ ਹੈ। ਬੱਚੇ ਨੂੰ ਜਦ ਸਾਈਕਲ ਦੀ ਹੋਂਦ ਤੇ ਸੜਕ ਤੇ ਚਲਦੇ ਸਾਈਕਲ ਦੀ ਪਹਿਲੀ ਦਿੱਖ ਦੀ ਜਗਿਆਸਾ ਫੁਟਦੀ ਹੈ ਕਿ ਕਾਸ਼! ਉਹ ਵੀ ਇਸ ਨੂੰ ਚਲਾਉਣ ਦਾ ਅਨੰਦ ਲੈ ਸਕੇ। ਉਸ ਦੀਆਂ ਉਮੀਦਾਂ ਨੂੰ ਪ੍ਰਫੁੱਲਤ, ਪੁਸ਼ਪਤ ਕਰਨ ਲਈ ਮਾਪਿਆਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।

Cycle TrackCycle 

ਬੱਚੇ ਦਾ ਪਹਿਲੀ ਵਾਰ ਸਾਈਕਲ( Bicycle)  ਚਲਾਉਣਾ ਤੇ ਫਿਰ ਉਸ ਦੇ ਲਗਾਤਾਰ ਅਭਿਆਸ ਨਾਲ ਉਸ ਦੀ ਖ਼ੁਸ਼ੀ ਤੇ ਮਨੋਰੰਜਨ ਦੀਆਂ ਅਗਲੀਆਂ ਕਿਰਿਆਵਾਂ ਨੂੰ ਭਰਪੂਰਤਾ ਵਲ ਵਧਦੇ ਹੋਣ ਕਰ ਕੇ, ਉਸ ਨੂੰ ਇਹ ਸੰਸਾਰ ਮਨਮੋਹਣਾ, ਸੁੰਦਰ-ਸੁੰਦਰ ਲਗਦਾ ਹੈ। ਸਾਈਕਲ ਚਲਾਉਣ ਦੀਆਂ ਪਹਿਲੀਆਂ ਸ਼ੁਰੂ ਵਾਲੀਆਂ ਅਭਿਆਸ ਕਿਰਿਆ ਦੀਆਂ ਹਰਕਤਾਂ ਵਿਚ ਡਰ ਲਗਦਾ ਮਹਿਸੂਸ ਹੁੰਦਾ ਹੈ ਪਰ ਜਦੋਂ ਦਾਦਾ-ਦਾਦੀ, ਨਾਨਾ-ਨਾਨੀ ਤੇ ਮਾਪਿਆਂ ਦੀ ਮਦਦ ਨਾਲ ਤੇ ਨਿੱਘੇ ਮਿੱਠੇ ਰਿਸ਼ਤਿਆਂ ਦੀ ਮਦਦ ਨਾਲ ਸਾਈਕਲ ਚਲਾਉਣ ਦੀ ਜਾਚ ਸਿਖ ਰਿਹਾ ਹੁੰਦਾ ਹੈ, ਇਸ ਦੀ ਖ਼ੁਸ਼ੀ ਦਾ ਇਕ ਵਖਰਾ ਹੀ ਨਜ਼ਾਰਾ ਹੁੰਦਾ ਹੈ ਜਿਵੇਂ ਸਾਰੇ ਸੰਸਾਰ ਦੀ ਖ਼ੁਸ਼ੀ ਉਸ ਦੀ ਝੋਲੀ ਵਿਚ ਆ ਡਿੱਗੀ ਹੋਵੇ।

ਬੱਚੇ ਦੀ ਸੋਚ ਦੇ ਬਿੰਦੂ ਤੇ ਕੋਣਾਂ ਦੀ ਲੰਬਾਈ ਬਹੁਤ ਘੱਟ ਹੁੰਦੀ ਹੈ। ਉਸ ਦਾ ਕੋਰਾ ਦਿਮਾਗ਼ ਸੀਮਤ ਖ਼ੁਸ਼ੀ ਤੇ ਲਭਣਾ, ਤਕਣਾ, ਮਹਿਸੂਸ ਕਰਨਾ ਤੇ ਜਗਿਆਸਾ ਨਾਲ ਹੌਲੀ-ਹੌਲੀ ਸਮਾਜਕ, ਦੁਨਿਆਵੀਂ ਦ੍ਰਿਸ਼ਾਂ ਤੋਂ ਪ੍ਰਭਾਵਤ ਹੁੰਦਾ ਚਲਿਆ ਜਾਂਦਾ ਹੈ। ਉਸ ਦੇ ਦਿਮਾਗ਼ ਦੀ ਸੀ.ਡੀ. ਹੌਲੀ-ਹੌਲੀ ਭਰਦੀ ਹੈ, ਦ੍ਰਿਸ਼ ਤੇ ਜਾਣਨ ਸਮਝਣ ਦੀ ਸਮਰੱਥਾ ਉੱਪਰ ਨਿਰਭਰ ਕਰਦੀ ਹੈ। ਜਦੋਂ ਬੱਚਾ ਸਾਈਕਲ ਚਲਾਉਣ ਵਿਚ ਪ੍ਰਪੱਕ ਹੋ ਜਾਂਦਾ ਹੈ ਤਾਂ ਫਿਰ ਉਸ ਦੀ ਖ਼ੁਸ਼ੀ ਦੀ ਪ੍ਰਫੁੱਲਤਾ ਵਿਚ ਚਾਰ ਚੰਨ ਲੱਗ ਜਾਂਦੇ ਹਨ। ਫਿਰ ਸਾਈਕਲ ਦੀਆਂ ਕਈ ਕਲਾਬਾਜ਼ੀਆਂ ਵਿਚ ਮਾਹਰ ਹੋ ਕੇ ਪ੍ਰਦਰਸ਼ਨ ਕਰਨ ਵਿਚ ਮੁਹਾਰਤ ਹਾਸਲ ਕਰ ਲੈਂਦਾ ਹੈ। ਇਸ ਵਿਚ ਉਸ ਦੀ ਅਸੀਮ ਖ਼ੁਸ਼ੀ ਦੀ ਸੰਪੂਰਨ ਉਮੀਦ ਦੀ ਖ਼ੁਸ਼ਬੂ ਹੁੰਦੀ ਹੈ।

ਬੱਚਿਆਂ ਨੂੰ ਹੀ ਨਹੀਂ ਅਲਬੱਤਾ ਹਰ ਵਰਗ ਦੇ ਲੋਕਾਂ ਨੂੰ ਸਾਈਕਲ( Bicycle) ਚਲਾਉਣ ਨਾਲ ਮਜ਼ਬੂਤੀ, ਤਾਜ਼ਗੀ, ਥਕਾਵਟ, ਤੰਦਰੁਸਤੀ, ਦੂਰੀ ਦੀਆਂ ਚੀਜ਼ਾਂ ਦੀ ਖ਼ਰੀਦੋ ਫ਼ਰੋਖਤ ਕਰਨ ਲਈ, ਸਮਾਂ, ਕਾਰਜ, ਸਥਾਨ, ਪੈਸਾ ਅਤੇ ਦਿਮਾਗ਼ੀ ਸੰਤੁਲਨ ਵਿਚ ਵੀ ਬੱਚਤ ਹੁੰਦੀ ਹੈ ਭਾਵ ਕਿ ਘੱਟ ਤੋਂ ਘੱਟ ਤਾਕਤ ਲਗਾ ਕੇ, ਘੱਟ ਤੋਂ ਘੱਟ ਸਮਾਂ ਲਗਾ ਕੇ, ਘੱਟ ਤੋਂ ਘੱਟ ਪੈਸਾ ਲਗਾ ਕੇ ਵੱਧ ਕਾਰਜ ਕਰਨ ਦੀ ਸਮਰੱਥਾ ਲੈਣਾ। ਦੁਨੀਆਂ ਦੇ ਹਰ ਦੇਸ਼ ਵਿਚ ਸਾਈਕਲ ਦੀ ਅਹਿਮੀਅਤ ਸ੍ਰੇਸ਼ਟਤਾ ਵਿਆਪਕ ਹੈ। ਖ਼ਾਸ ਕਰ ਕੇ ਭਾਰਤ, ਚੀਨ, ਅਮਰੀਕਾ, ਕੈਨੇਡਾ, ਰੂਸ, ਜਰਮਨ, ਫ਼ਰਾਂਸ ਬਲਕਿ ਹਰ ਦੇਸ਼ ਵਿਚ ਇਸ ਦੀ ਹੋਂਦ ਮੌਜੂਦ ਹੈ।

ਬਹੁਤ ਸਾਰੇ ਵਿਕਸਤ ਦੇਸ਼ਾਂ ਵਿਚ ਜਿਥੇ ਬਰਾਬਰੀ, ਇਕ ਕਾਨੂੰਨ ਪ੍ਰਣਾਲੀ, ਨਿਯਮ ਤੇ ਅਨੁਸਾਸ਼ਨ ਨੂੰ ਹੀ ਦੇਸ਼ ਸਮਝਿਆ ਜਾਂਦਾ ਹੈ, ਮਨੁੱਖ ਨੂੰ ਨਹੀਂ ਨਿਯਮਾਂ, ਕਾਨੂੰਨ, ਅਨੁਸਾਸ਼ਨ ਨੂੰ ਦੇਸ਼ ਦੀ ਸਰਵੋਤਮ ਮੁਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੁੱਖ ਮੰਤਰੀ, ਅਫ਼ਸਰ ਆਦਿ ਪ੍ਰਸਿੱਧ ਲੋਕ ਵੀ ਸਾਈਕਲ ਚਲਾਉਂਦੇ ਹਨ ਅਤੇ ਘਰੇਲੂ ਵਸਤਾਂ ਲਈ ਬਾਜ਼ਾਰ ਜਾਂਦੇ ਹਨ। ਭਾਰਤ ਵਿਚ ਵੀ ਕਈ ਉੱਚ ਅਫ਼ਸਰ, ਮੰਤਰੀ ਆਦਿ ਸਾਈਕਲ ਦੀ ਵਰਤੋਂ ਕਰਦੇ ਹਨ। ਵਿਦੇਸ਼ਾਂ ਵਿਚ ਖ਼ਾਸ ਕਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ, ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸਾਈਕਲ ਉੱਪਰ ਜਾ ਕੇ ਹੀ ਛੋਟੇ ਮੋਟੇ ਕਾਰਜ ਕਰਦੇ ਹਨ।

ਸਾਈਕਲ ਦੀ ਹੋਂਦ ਤੇ ਇਸ ਦੀ ਸ਼ੁਰੂਆਤ 1817 ਵਿਚ ਜਰਮਨ ਵਿਚ ਹੋਈ। ਸ਼ਬਦ ਸਾਈਕਲ 1860 ਦੇ ਦਸ਼ਕ ਵਿਚ ਫ਼ਰਾਂਸ ਵਿਚ ਘੜਿਆ ਗਿਆ। ਇਹ 19ਵੀਂ ਸ਼ਤਾਬਦੀ ਦਾ ਸ਼ਬਦ ਹੈ। ਜਰਮਨ ਦੇ ਡਰੈਸਿਸ ਵਿਅਕਤੀ ਨੇ ਇਸ ਦੀ ਖੋਜ ਕੀਤੀ ਤੇ ਅਪਣੀ ਇਹ ਖੋਜ ਫ਼ਰਾਂਸ ਅਤੇ ਇੰਗਲੈਂਡ ਵਿਚ ਲੈ ਗਿਆ। ਇਸ ਦੀ ਮਾਰਕੀਟਿੰਗ ਡੇਨਿਸ ਜਾਨਸਨ ਨਾਮਕ ਇਕ ਬ੍ਰਿਟਿਸ਼ ਕੋਚ ਨਿਰਮਾਤਾ ਨੇ ਅਪਣੇ ਖ਼ੁਦ ਦੇ ਮਾਡਲ ਦੀ ਮਾਰਕੀਟਿੰਗ ਕੀਤੀ। ਫਿਰ ਸਾਰੇ ਯੂਰੋਪ ਵਿਚ ਇਸ ਦਾ ਨਾਮ ਹੋ ਗਿਆ। ਹੌਲੀ-ਹੌਲੀ ਸਾਰੀ ਦੁਨੀਆਂ ਵਿਚ ਇਸ ਦੀ ਹੋਂਦ ਸਥਾਪਤ ਹੋ ਗਈ।

World Bicycle Day: ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ

ਸਾਈਕਲ ਦੀਆਂ ਪ੍ਰਫੁੱਲਤ, ਉੱਨਤ ਤੇ ਤੇਜ਼ ਤਰਾਰ ਕਿਰਿਆਵਾਂ ਨੂੰ ਮੱਦੇਨਜ਼ਰ ਰੱਖ ਕੇ, ਇਸ ਨਾਲ ਸਬੰਧਤ ਅਨੇਕਾਂ ਹੀ ਖੇਡ ਕਿਰਿਆਵਾਂ ਵੀ ਸ਼ਾਮਲ ਹੋ ਚੁੱਕੀਆਂ ਹਨ। ਇਥੋਂ ਤਕ ਕਿ ਸਾਈਕਲ ਨੂੰ ਉਲੰਪਿਕ ਖੇਡਾਂ ਦੀਆਂ ਖੇਡ ਕਿਰਿਆਵਾਂ ਵਿਚ ਵੀ ਸ਼ਾਮਲ ਕੀਤਾ ਹੋਇਆ ਹੈ। ਅਜਕਲ ਸਾਈਕਲ ਕਈ ਕਿਸਮਾਂ, ਆਕਾਰਾਂ, ਸੁੰਦਰ ਦਿਖਾਵਟ, ਬਣਾਵਟ, ਸਜਾਵਟ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸ਼ਕਲਾਂ ਵਿਚ ਆ ਰਹੇ ਹਨ। ਸਾਈਕਲ ਨਾਲ ਮਿਲਦੇ ਜੁਲਦੇ ਯੰਤਰ ਵੀ ਹੋਂਦ ਵਿਚ ਹਨ।

ਡਾਕਟਰੀ ਉਪਕਰਨ ਜਿਮ-ਅਭਿਆਸ ਸਾਈਕਲ ਖੜੇ ਖੜੋਤੇ, ਫ਼ਿਜ਼ਿਉਥਰੈਪੀ ਸਾਈਕਲ ਤੇ ਹੋਰ ਅਨੇਕਾਂ ਹੀ ਕਾਰਜਾਂ ਵਿਚ ਸਾਈਕਲ ਵਰਗੇ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਾਸ ਕਰ ਕੇ ਫ਼ਿਲਮੀ ਹਸਤੀਆਂ, ਪਹਿਲਵਾਨ, ਖੇਡ ਕਿਰਿਆਵਾਂ ਲਈ, ਡਾਂਸ, ਨ੍ਰਿਤ, ਬਾਡੀ ਬਿਲਡਰਾਂ ਆਦਿ ਲਈ ਇਸ ਦੀਆਂ ਅਭਿਆਸ ਕਿਰਿਆ ਰਾਹੀਂ ਸ੍ਰੀਰਕ ਸੁੰਦਰਤਾ ਸੁਡੌਲਤਾ ਦਾ ਲਾਭ ਲਿਆ ਜਾਂਦਾ ਹੈ। ਦੁਨੀਆਂ ਵਿਚ ਸਾਈਕਲ ਦੀ ਅਹਿਮੀਅਤ ਰਹਿੰਦੀ ਦੁਨੀਆਂ ਤਕ ਰਹੇਗੀ। ਜ਼ਿੰਦਗੀ ਵਿਚੋਂ ਇਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਸੰਪਰਕ : 98156-25409

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement