
Sardar Joginder Singh Ji: ਸ. ਜੋਗਿੰਦਰ ਸਿੰਘ ਝੁਕਣ ਵਾਲਿਆਂ ਵਿਚ ਨਹੀਂ ਸਨ, ਉਹ ਅਪਣੀ ਲਿਖੀ ਹਰ ਗੱਲ ’ਤੇ ਕਾਇਮ ਰਹੇ
Sardar Joginder Singh Ji: ਇਹ ਗੱਲ ਉਸ ਸਮੇਂ ਦੀ ਹੈ ਜਦੋਂ ਸਿਆਸੀ ਇਸ਼ਾਰੇ ’ਤੇ ਸ. ਜੋਗਿੰਦਰ ਸਿੰਘ ਦੀ ਕਲਮ ਨੂੰ ਦਬਾਉਣ ਲਈ ਅਤੇ ਉਨ੍ਹਾਂ ਨੂੰ ਡਰਾਉਣ ਲਈ ਇਕ ਬੇਸਿਰ ਪੈਰ ਕੇਸ ਦਾ ਸਹਾਰਾ ਲਿਆ ਗਿਆ। ਸ. ਜੋਗਿੰਦਰ ਸਿੰਘ ਝੁਕਣ ਵਾਲਿਆਂ ਵਿਚ ਨਹੀਂ ਸਨ। ਉਹ ਅਪਣੀ ਲਿਖੀ ਗੱਲ ’ਤੇ ਕਾਇਮ ਰਹੇ। ਦਰਅਸਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਸਾਹਿਬ ਦੀ ਇਕ ਸੰਪਾਦਕੀ ਨੂੰ ਆਧਾਰ ਬਣਾ ਕੇ ਅੰਮ੍ਰਿਤਸਰ ਵਿਚ ਪੁਲਿਸ ਨੂੰ ਸ਼ਿਕਾਇਤ ਦੇ ਦਿਤੀ। ਇਸ ਸ਼ਿਕਾਇਤ ਦੇ ਆਧਾਰ ਤੇ ਰਾਤੋਂ ਰਾਤ ਪਰਚਾ ਦਰਜ ਕਰ ਦਿਤਾ ਗਿਆ। ਸਰਦਾਰ ਸਾਹਿਬ ਦੇ ਹੁਕਮ ਮੁਤਾਬਕ ਮੈਂ ਸਵੇਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਮਿਲਿਆ।
ਉਨ੍ਹਾਂ ਕਿਹਾ ਕਾਕਾ ਮੈਂ ਮਜਬੂਰ ਹਾਂ ਉਪਰੋਂ ਆਏ ਹੁਕਮ ਨੂੰ ਮੈਂ ਕਿਵੇਂ ਟਾਲ ਸਕਦਾ। ਮੈਂ ਦਫ਼ਤਰ ਵਾਪਸ ਆ ਕੇ ਸਰਦਾਰ ਸਾਹਿਬ ਨੂੰ ਸਾਰੀ ਗੱਲਬਾਤ ਦਸੀ। ਖ਼ੈਰ ਸਮਾਂ ਬੀਤਦਾ ਗਿਆ। ਇਕ ਦਿਨ ਉੱਚ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ ਕਿ ਸ. ਜੋਗਿੰਦਰ ਸਿੰਘ ਨੂੰ ਸੁਨੇਹਾ ਦਿਉ ਕਿ ਉਹ ਤਿੰਨ ਦਿਨ ਬਾਅਦ ਤਫ਼ਤੀਸ਼ ਵਿਚ ਸ਼ਾਮਲ ਹੋਣ। ਮੈਂ ਸਰਦਾਰ ਸਾਹਿਬ ਦੇ ਧਿਆਨ ਵਿਚ ਸਾਰੀ ਗੱਲ ਲਿਆਂਦੀ।
ਬੇਪ੍ਰਵਾਹ ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਕਹਿ ਦਿਉ ਕਿ ਮੈਂ ਆ ਰਿਹਾ। ਤੀਜੇ ਦਿਨ ਸਪੋਕਸਮੈਨ ਨੂੰ ਪਿਆਰ ਕਰਨ ਵਾਲੇ ਵਹੀਰਾਂ ਘਤ ਕੇ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਕੋਟਕਪੂਰੇ ਤੋਂ ਸ. ਗੁਰਿੰਦਰ ਸਿੰਘ ਮਹਿੰਦੀਰੱਤਾ ਇਕ ਵੱਡੇ ਕਾਫ਼ਲੇ ਨਾਲ ਅੰਮ੍ਰਿਤਸਰ ਸਾਡੇ ਤੋਂ ਵੀ ਪਹਿਲਾਂ ਪਹੁੰਚ ਗਏ, ਰੋਪੜ ਤੋਂ ਸ. ਕੁਲਵਿੰਦਰਜੀਤ ਸਿੰਘ ਭਾਟੀਆ, ਸੁਖਜਿੰਦਰ ਮਾਨ ਬਠਿੰਡਾ, ਏਕਸ ਕੇ ਬਾਰਕ ਦੇ ਸ. ਗੁਰਮੇਜ ਸਿੰਘ ਲੋਪੋਕੇ ਹਰ ਜਗ੍ਹਾਂ ਇਨਸਾਨੀ ਸਿਰ ਹੀ ਨਜ਼ਰ ਆ ਰਹੇ ਸਨ। ਅਸੀਂ ਸਾਰੇ ਅੰਮ੍ਰਿਤਸਰ ਦੇ ਅੱਜ ਜਿਥੇ ਗੋਲਡਨ ਗੇਟ ਹੈ ਉਥੇ ਉਸ ਸਮੇਂ ਪੁਰਾਣਾ ਗੇਟ ਹੁੰਦਾ ਸੀ ਉਥੇ ਖੜੇ ਸਰਦਾਰ ਸਾਹਿਬ ਦੇ ਕਾਫ਼ਲੇ ਦਾ ਇੰਤਜ਼ਾਰ ਕਰ ਰਹੇ ਸੀ। ਰਾਹਗੀਰ ਰੁਕ ਕੇ ਪੁਛਦੇ ਕੋਈ ਲੀਡਰ ਆ ਰਿਹਾ ਹੈ ਜਾਂ ਕੋਈ ਰੈਲੀ ਹੈ। ਹਰ ਕੋਈ ਜਦ ਸੁਣਦਾ ਕਿ ਸਪੋਕਸਮੈਨ ਵਾਲੇ ਸ. ਜੋਗਿੰਦਰ ਸਿੰਘ ਆ ਰਹੇ ਹਨ ਹਰ ਰਾਹਗੀਰ ਰੁਕ ਜਾਂਦਾ।
ਕੁੱਝ ਪਲਾਂ ਵਿਚ ਸਰਦਾਰ ਸਾਹਿਬ ਦਾ ਕਾਫ਼ਲਾ ਆ ਗਿਆ। ਸਰਦਾਰ ਸਾਹਿਬ ਨਾਲ ਮੈਡਮ ਜਗਜੀਤ ਕੌਰ, ਸਰਦਾਰ ਸਾਹਿਬ ਦੇ ਵਕੀਲ ਸ. ਮੋਹਿੰਦਰ ਸਿੰਘ ਜੋਸ਼ੀ ਅਤੇ ਮੋਹਾਲੀ ਚੰਡੀਗੜ੍ਹ ਦਫ਼ਤਰ ਦਾ ਸਟਾਫ ਸੀ। ਜੈਕਾਰਿਆਂ ਦੀ ਗੂੰਜ ਵਿਚ ਸਰਦਾਰ ਸਾਹਿਬ ਦਾ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਨੇ ਸਰਦਾਰ ਸਾਹਿਬ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਪੂਰੇ ਪ੍ਰਬੰਧ ਕੀਤੇ ਹੋਏ ਸਨ। ਸਰਦਾਰ ਸਾਹਿਬ ਵਲੋਂ ਮੈਨੂੰ ਹੁਕਮ ਹੋਇਆ ਕਿ ਮੇਰੇ ਨਾਲ ਬੈਠ ਜਾਉ। ਮੈਂ ਸਰਦਾਰ ਸਾਹਿਬ ਨਾਲ ਬੈਠ ਗਿਆ। ਕਾਫ਼ਲਾ ਅੰਮ੍ਰਿਤਸਰ ਪੁਲਿਸ ਲਾਈਨ ਵਲ ਰਵਾਨਾ ਹੋਇਆ। ਕੁੱਝ ਮਿੰਟਾਂ ਬਾਅਦ ਅਸੀਂ ਪੁਲਿਸ ਲਾਈਨ ਅੰਮ੍ਰਿਤਸਰ ਦੇ ਬਾਹਰ ਸੀ।
ਸਰਦਾਰ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੀ ਭਾਰੀ ਭੀੜ ਦੇਖ ਕੇ ਪੁਲਿਸ ਅਧਿਕਾਰੀ ਵੀ ਹੈਰਾਨ ਸਨ। ਆਲਾ ਅਫ਼ਸਰਾਂ ਨੂੰ ਸਾਰੀ ਸਥਿਤੀ ਦਸੀ ਗਈ। ਉਪਰੋਂ ਆਏ ਆਦੇਸ਼ ਮੁਤਾਬਕ ਗਿਣਤੀ ਦੇ ਲੋਕ ਹੀ ਜਾ ਸਕਣਗੇ ਤੋਂ ਬਾਅਦ ਸਰਦਾਰ ਸਾਹਿਬ, ਮੈਡਮ ਜਗਜੀਤ ਕੌਰ, ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਪਰ ਸਰਦਾਰ ਸਾਹਿਬ ਅੜ ਗਏ ਕਹਿਣ ਲੱਗੇ ਚਰਨਜੀਤ ਸਿੰਘ ਵੀ ਨਾਲ ਜਾਵੇਗਾ। ਅਸੀਂ ਕੁਲ ਚਾਰ ਲੋਕ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਵਿਚ ਗਏ। ਉਥੇ ਆਸ ਤੋਂ ਉਲਟ ਚਾਰ ਤੋਂ ਪੇਂਜ ਅਧਿਕਾਰੀ ਗੱਲਬਾਤ ਲਈ ਬੈਠੇ ਸਨ। ਇਕ ਉੱਚ ਅਧਿਕਾਰੀ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ।
‘ਸਰਦਾਰ ਸਾਹਿਬ ਪੂਰੀ ਪਾਰਟੀ ਲੈ ਕੇ ਆਏ ਹੋ।’ ਸਰਦਾਰ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਮੈਂ ਕਿਸੇ ਨੂੰ ਨਹੀਂ ਬੁਲਾਇਆ ਇਹ ਲੋਕ ਜੋ ਮੈਨੂੰ ਪਿਆਰ ਕਰਦੇ ਹਨ ਆਪ ਹੀ ਆਏ ਹਨ। ਮੈਂ ਕਿਹੜਾ ਕਿਸੇ ਨੂੰ ਦਿਹਾੜੀ ਦਿਤੀ ਜਾ ਕਿਰਾਇਆ ਦੇ ਕੇ ਭੇਜਣਾ। ਅਧਿਕਾਰੀ ਕਹਿਣ ਲੱਗਾ ਕਿ ਲੋਕ ਆਪ ਮੁਹਾਰੇ ਕਿਉਂ ਆਏ? ਸਰਦਾਰ ਸਾਹਿਬ ਨੇ ਕਿਹਾ,‘‘ਇਹ ਤਾਂ ਉਹੀ ਲੋਕ ਦਸ ਸਕਦੇ ਹਨ।’’
ਅਧਿਕਾਰੀਆਂ ਦੀਆਂ ਗੱਲਾਂ ਸੁਣ ਕੇ ਲਗਦਾ ਸੀ ਕਿ ਇਨ੍ਹਾਂ ਨੇ ਕੁੱਝ ਨਹੀਂ ਪੁਛਣਾ ਇਹ ਵੀ ਉਪਰੋਂ ਆਏ ਹੁਕਮ ਦੀ ਪਾਲਣਾ ਕਰ ਰਹੇ ਹਨ। ਜ਼ਿਆਦਾ ਪੁਲਿਸ ਅਧਿਕਾਰੀ ਬਿਠਾ ਕੇ ਸਰਦਾਰ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਹੈ ਪਰ ਮਜ਼ਾਲ ਹੈ ਕਿ ਮਹਾਨ ਜਰਨੈਲ ਨੇ ਜ਼ਰਾ ਵੀ ਡਰ ਮੰਨਿਆ ਹੋਵੇ। ਇਕ ਨੌਜਵਾਨ ਪੁਲਿਸ ਅਧਿਕਾਰੀ ਨੇ ਸਵਾਲ ਕੀਤਾ ‘ਸਰਦਾਰ ਜੀ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ।’ ਸਰਦਾਰ ਸਾਹਿਬ ਨੇ ਕਿਹਾ ਕਿ ਕਦੀ ਨੋਟ ਨਹੀਂ ਕੀਤਾ ਕਈ ਵਾਰੀ ਕੁੱਝ ਪਲ ਤੇ ਕਦੀ ਪੂਰਾ ਦਿਨ। ਅੱਛਾ ਇੰਨਾ ਯਾਦ ਕਿਵੇਂ ਰਖਦੇ ਹੋ।
ਕਹਿਣ ਲੱਗੇ ਇਹ ਬਾਬੇ ਨਾਨਕ ਦੀ ਦੇਣ ਹੈ। ਅਧਿਕਾਰੀ ਕਹਿਣ ਲੱਗਾ ਕਿ ਅਸੀਂ ਵੀ ਰੋਜ਼ ਸਪੋਕਸਮੈਨ ਪੜ੍ਹਦੇ ਹਾਂ। ਸਰਦਾਰ ਸਾਹਿਬ ਫਿਰ ਖਿੜਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ ਇਹ ਬਾਬਾ ਨਾਨਕ ਹੈ ਜੋ ਮੇਰੇ ਨਾਲ ਖੜਾ ਹੁੰਦਾ ਹੈ। ਪੁਲਿਸ ਤਫ਼ਤੀਸ਼ ਖ਼ਤਮ ਹੋ ਗਈ। ਅਸੀਂ ਜਦੋਂ ਬਾਹਰ ਆਏ ਤਾਂ ਲੋਕ ਜਾਨਣ ਲਈ ਉਕਸੁਕ ਸਨ ਕਿ ਅੰਦਰ ਕੀ ਹੋਇਆ। ਸਰਦਾਰ ਸਾਹਿਬ ਨੇ ਹੱਥ ਜੋੜ ਕੇ ਆਏ ਸਾਰੇ ਵੀਰਾਂ ਨੂੰ ਚਾਹ ਪੀਣ ਦੀ ਬੇਨਤੀ ਕੀਤੀ। ਪੁਲਿਸ ਸੁਰੱਖਿਆ ਟੀਮ ਨੂੰ ਹੁਕਮ ਸੀ ਕਿ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਛੱਡ ਕੇ ਆਉਣਾ ਸੀ।
ਸਾਡਾ ਕਾਫ਼ਲਾ ਚਲਿਆ ਤੇ ਸ਼ਹਿਰ ਦੇ ਬਾਹਰ ਇਕ ਢਾਬੇ ’ਤੇ ਰੁਕਿਆ, ਸਾਰਿਆਂ ਨੇ ਚਾਹ ਪੀਤੀ ਤੇ ਸਰਦਾਰ ਸਾਹਿਬ ਨੇ ਦਸਿਆ ਕਿ ਇਹ ਸਾਰਾ ਕੁੱਝ ਸਰਕਾਰੀ ਇਸ਼ਾਰੇ ’ਤੇ ਹੋਇਆ ਜਿਸ ਨੂੰ ਸੁਣ ਕੇ ਹਰ ਚਿਹਰੇ ’ਤੇ ਸਕੂਨ ਸੀ।
-ਪੱਤਰਕਾਰ ਚਰਨਜੀਤ ਸਿੰਘ,
9814071231
ਸਰਦਾਰ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੀ ਭਾਰੀ ਭੀੜ ਦੇਖ ਕੇ ਪੁਲਿਸ ਅਧਿਕਾਰੀ ਵੀ ਹੈਰਾਨ ਸਨ। ਆਲਾ ਅਫ਼ਸਰਾਂ ਨੂੰ ਸਾਰੀ ਸਥਿਤੀ ਦਸੀ ਗਈ। ਉਪਰੋਂ ਆਏ ਆਦੇਸ਼ ਮੁਤਾਬਕ ਗਿਣਤੀ ਦੇ ਲੋਕ ਹੀ ਜਾ ਸਕਣਗੇ ਤੋਂ ਬਾਅਦ ਸਰਦਾਰ ਸਾਹਿਬ, ਮੈਡਮ ਜਗਜੀਤ ਕੌਰ, ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਪਰ ਸਰਦਾਰ ਸਾਹਿਬ ਅੜ ਗਏ ਕਹਿਣ ਲੱਗੇ ਚਰਨਜੀਤ ਸਿੰਘ ਵੀ ਨਾਲ ਜਾਵੇਗਾ। ਅਸੀਂ ਕੁਲ ਚਾਰ ਲੋਕ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਵਿਚ ਗਏ। ਉਥੇ ਆਸ ਤੋਂ ਉਲਟ ਚਾਰ ਤੋਂ ਪੇਂਜ ਅਧਿਕਾਰੀ ਗੱਲਬਾਤ ਲਈ ਬੈਠੇ ਸਨ।
ਇਕ ਉੱਚ ਅਧਿਕਾਰੀ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ‘ਸਰਦਾਰ ਸਾਹਿਬ ਪੂਰੀ ਪਾਰਟੀ ਲੈ ਕੇ ਆਏ ਹੋ।’ ਸਰਦਾਰ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਮੈਂ ਕਿਸੇ ਨੂੰ ਨਹੀਂ ਬੁਲਾਇਆ ਇਹ ਲੋਕ ਜੋ ਮੈਨੂੰ ਪਿਆਰ ਕਰਦੇ ਹਨ ਆਪ ਹੀ ਆਏ ਹਨ। ਮੈਂ ਕਿਹੜਾ ਕਿਸੇ ਨੂੰ ਦਿਹਾੜੀ ਦਿਤੀ ਜਾ ਕਿਰਾਇਆ ਦੇ ਕੇ ਭੇਜਣਾ। ਅਧਿਕਾਰੀ ਕਹਿਣ ਲੱਗਾ ਕਿ ਲੋਕ ਆਪ ਮੁਹਾਰੇ ਕਿਉਂ ਆਏ? ਸਰਦਾਰ ਸਾਹਿਬ ਨੇ ਕਿਹਾ,‘‘ਇਹ ਤਾਂ ਉਹੀ ਲੋਕ ਦਸ ਸਕਦੇ ਹਨ।’’
ਅਧਿਕਾਰੀਆਂ ਦੀਆਂ ਗੱਲਾਂ ਸੁਣ ਕੇ ਲਗਦਾ ਸੀ ਕਿ ਇਨ੍ਹਾਂ ਨੇ ਕੁੱਝ ਨਹੀਂ ਪੁਛਣਾ ਇਹ ਵੀ ਉਪਰੋਂ ਆਏ ਹੁਕਮ ਦੀ ਪਾਲਣਾ ਕਰ ਰਹੇ ਹਨ। ਜ਼ਿਆਦਾ ਪੁਲਿਸ ਅਧਿਕਾਰੀ ਬਿਠਾ ਕੇ ਸਰਦਾਰ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਹੈ ਪਰ ਮਜ਼ਾਲ ਹੈ ਕਿ ਮਹਾਨ ਜਰਨੈਲ ਨੇ ਜ਼ਰਾ ਵੀ ਡਰ ਮੰਨਿਆ ਹੋਵੇ। ਇਕ ਨੌਜਵਾਨ ਪੁਲਿਸ ਅਧਿਕਾਰੀ ਨੇ ਸਵਾਲ ਕੀਤਾ ‘ਸਰਦਾਰ ਜੀ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ।’ ਸਰਦਾਰ ਸਾਹਿਬ ਨੇ ਕਿਹਾ ਕਿ ਕਦੀ ਨੋਟ ਨਹੀਂ ਕੀਤਾ ਕਈ ਵਾਰੀ ਕੱੁਝ ਪਲ ਤੇ ਕਦੀ ਪੂਰਾ ਦਿਨ। ਅੱਛਾ ਇੰਨਾ ਯਾਦ ਕਿਵੇਂ ਰਖਦੇ ਹੋ।
ਕਹਿਣ ਲੱਗੇ ਇਹ ਬਾਬੇ ਨਾਨਕ ਦੀ ਦੇਣ ਹੈ। ਅਧਿਕਾਰੀ ਕਹਿਣ ਲੱਗਾ ਕਿ ਅਸੀਂ ਵੀ ਰੋਜ਼ ਸਪੋਕਸਮੈਨ ਪੜ੍ਹਦੇ ਹਾਂ। ਸਰਦਾਰ ਸਾਹਿਬ ਫਿਰ ਖਿੜਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ ਇਹ ਬਾਬਾ ਨਾਨਕ ਹੈ ਜੋ ਮੇਰੇ ਨਾਲ ਖੜਾ ਹੁੰਦਾ ਹੈ। ਪੁਲਿਸ ਤਫ਼ਤੀਸ਼ ਖ਼ਤਮ ਹੋ ਗਈ। ਅਸੀਂ ਜਦੋਂ ਬਾਹਰ ਆਏ ਤਾਂ ਲੋਕ ਜਾਨਣ ਲਈ ਉਕਸੁਕ ਸਨ ਕਿ ਅੰਦਰ ਕੀ ਹੋਇਆ। ਸਰਦਾਰ ਸਾਹਿਬ ਨੇ ਹੱਥ ਜੋੜ ਕੇ ਆਏ ਸਾਰੇ ਵੀਰਾਂ ਨੂੰ ਚਾਹ ਪੀਣ ਦੀ ਬੇਨਤੀ ਕੀਤੀ।