ਦੀਵਾਲੀ ਸਪੈਸ਼ਲ: ਸਿੱਖ ਧਰਮ ਦਾ ਦੀਵਾਲੀ ਤੇ ਬੰਦੀ ਛੋੜ ਦਿਵਸ ਨਾਲ ਸਬੰਧ!
Published : Nov 3, 2021, 10:44 am IST
Updated : Nov 3, 2021, 10:44 am IST
SHARE ARTICLE
 Diwali
Diwali

ਦੀਵਾਲੀ’ ਜਾਂ ਦੀਪਾਵਲੀ’–ਅਰਥ ਹੈ ਦੀਵਿਆਂ ਦਾ ਤਿਉਹਾਰ

 

ਨਵੀਂ ਦਿੱਲੀ: ‘ਦੀਵਾਲੀ’ ਜਾਂ ਦੀਪਾਵਲੀ’–ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ ਵਿਚ ਇਸ ਦਾ ਆਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸੰਬੰਧਿਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਨਦੇ ਹਨ। ਦੀਵਾਲੀਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾ ਵਿਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।

 

Diwali celebrationDiwali celebration

 

ਹੋਰ ਵਿਤਕਰਿਆ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾਂ ਲਈ ‘ਵਿਸਾਖੀ’, ਖੱਤ੍ਰੀਆਂ ਲਈ ‘ਦੁਸਿਹਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦੀਵਾਲੀ । ਦੀਵਾਲੀ ਦੇ ਦਿਨ ਇਹ ਲੋਕ ‘ਧੰਨ ਦੀ ਦੇਵੀ’ ‘ਲੱਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦੀਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ।

 

 

DiwaliDiwali

ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦ੍ਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਵਿਚ ਵਿਸ਼ਵਾਸ ਰਖਦੀ ਹੈ, ਨਾ ਧੰਨ ਆਦਿ ਦੇਵੀ-ਦੇਵ ਪੂਜਾ ਵਿਚ ਤੇ ਨਾ ਅਵਤਾਰ ਵਾਦ ਵਿਚ। ਸਾਲ ਵਿਚ ਦੀਵਾਲੀ-ਵਿਸਾਖੀ ਦੋ ਦਿਨ ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ ਦੂਜ (15 ਅਪ੍ਰੈਲ) ਕਾਰਨ ਵਿਸਾਖੀ।

 

DiwaliDiwali

 

ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੂੰ ਦੀਵਾਲੀ-ਵਿਸਾਖੀ ਵਿਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਹਨਾ ਵਿਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ ਵਿਚ, ਇਹ ਦੋਵੇਂ ਇਕੱਠ, ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ ਵਿਚ ਫਸ ਕੇ, ਸਿੱਖ ਪਨੀਰੀ ਨੂੰ ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਵਾਰ ਬਣਿਆ ਪਿਆ ਹੈ।

 

diwalidiwali

 

ਦੋਨਾਂ ਸਮਾਗਮਾਂ ਸਮੇਂ, ਜਿੱਥੇ ਕਿਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੂੰ ਸੁਣਦੇ ‘ਤੇ ਹਲ ਕਰਦੇ। ਸਿੱਖਾਂ ਲਈ ਦੀਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ। ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ਵਿਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ।

 

 

DIWALIDIWALI

ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ 1621 ਨੂੰ ਗਵਾਲੀਅਰ ਦੀ ਜੇਲ੍ਹ ਵਿਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦੀਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੂੰ ਵੀ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ ਹੈ।

 

diwali diwali

 

ਕਾਫੀ ਸਮਾਂ ਬਾਅਦ ਸੰਨ 1737 ‘ਚ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ‘ਦੀਵਾਲੀ ਇਕੱਠ’ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ਵਿਚ ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।

 

diwali diwali

 

ਉਤਰ ਸੀ ਜੇ ਇਕੱਠ ਹੋ ਜਾਂਦਾ ਤਾਂ ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੋ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤਬਾਹੀ ਵਾਲੀ ਹਾਲਤ ਵਿਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁੱਝ ਸਬਕ ਲੈ ਸਕਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement